ਮੁੰਬਈ ਵਿੱਚ ਕੋਰੋਨਾ ਪਾਬੰਦੀਆਂ ਦਰਮਿਆਨ ਪਾਰਟੀ ਕਰਕੇ ਫਸੇ ਸਿਤਾਰੇ, ਹੁਣ ਸੁਰੇਸ਼ ਰੈਨਾ ਸਮੇਤ ਗੁਰੂ ਰੰਧਾਵਾ ਨੇ ਦਿੱਤੀ ਸਫਾਈ
ਏਬੀਪੀ ਸਾਂਝਾ | 22 Dec 2020 05:33 PM (IST)
ਸੁਰੇਸ਼ ਰੈਨਾ ਖ਼ਿਲਾਫ਼ ਮੁੰਬਈ ਵਿੱਚ ਕਰਫਿਊ ਵਿੱਚ ਪਾਰਟੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਹੁਣ ਉਨ੍ਹਾਂ ਦੀ ਮੈਨੇਜਮੈਂਟ ਟੀਮ ਨੇ ਇਸ ਮਾਮਲੇ ਬਾਰੇ ਸਪਸ਼ਟੀਕਰਨ ਦਿੱਤਾ ਹੈ। ਇਸ ਦੇ ਨਾਲ ਹੀ ਗੁਰੂ ਰੰਧਾਵਾ ਦੀ ਟੀਮ ਵਲੋਂ ਵੀ ਸਫਾਈ ਪੇਸ਼ ਕੀਤੀ ਗਈ ਹੈ।
ਮੁੰਬਈ: ਸੂਬਾ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਮੁੰਬਈ 'ਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਸਮੇਤ ਕਈ ਵੱਡੇ ਸਿਤਾਰਿਆਂ ਵਲੋਂ ਇੱਥੇ ਇੱਕ ਪੋਸ਼ ਕਲੱਬ ਵਿਚ ਪਾਰਟੀ ਕੀਤੀ ਗਈ। ਖ਼ਬਰਾਂ ਮੁਤਾਬਕ ਇਸ ਪਾਰਟੀ ਵਿੱਚ ਮਸ਼ਹੂਰ ਗਾਇਕ ਗੁਰੂ ਰੰਧਾਵਾ, ਰੈਪਰ ਬਾਦਸ਼ਾਹ ਅਤੇ ਐਕਟਰਸ ਸੁਜ਼ੈਨ ਖ਼ਾਨ ਵੀ ਮੌਜੂਦ ਸੀ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਰੈਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਰ ਇਸ ਦੌਰਾਨ ਰੈਨਾ ਦੀ ਮੈਨੇਜਮੈਂਟ ਟੀਮ ਵੱਲੋਂ ਇਸ ਮਾਮਲੇ ‘ਤੇ ਸਪਸ਼ਟੀਕਰਨ ਦਿੱਤਾ ਗਿਆ ਹੈ। ਸੁਰੇਸ਼ ਰੈਨਾ ਦੀ ਮੈਨੇਜਮੈਂਟ ਟੀਮ ਨੇ ਇਸ ਮਾਮਲੇ ਨੂੰ ਸਪੱਸ਼ਟ ਕਰਦਿਆਂ ਕਿਹਾ, “ਸੁਰੇਸ਼ ਰੈਨਾ ਇੱਕ ਸ਼ੂਟ ਲਈ ਮੁੰਬਈ ਵਿੱਚ ਸੀ ਜੋ ਕਿ ਕਈ ਘੰਟਿਆਂ ਦਾ ਸੀ। ਉਨ੍ਹਾਂ ਨੂੰ ਇੱਕ ਦੋਸਤ ਨੇ ਰਾਤ ਦੇ ਖਾਣੇ ਲਈ ਬੁਲਾਇਆ। ਉਹ ਸਥਾਨਕ ਸਮੇਂ ਅਤੇ ਪ੍ਰੋਟੋਕੋਲ ਬਾਰੇ ਨਹੀਂ ਜਾਣਦੇ ਸੀ।" ਪ੍ਰਬੰਧਕੀ ਟੀਮ ਨੇ ਅੱਗੇ ਦੱਸਿਆ ਕਿ ਇੱਕ ਵਾਰ ਗੱਲ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਤੁਰੰਤ ਅਧਿਕਾਰੀਆਂ ਵਲੋਂ ਨਿਰਧਾਰਤ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਅਤੇ ਮੰਦਭਾਗੀ ਅਤੇ ਅਣਜਾਣ ਘਟਨਾ 'ਤੇ ਅਫਸੋਸ ਕੀਤਾ। ਉਹ ਹਮੇਸ਼ਾਂ ਸਰਕਾਰ ਵਲੋਂ ਨਿਰਧਾਰਤ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ। ਕਰਨ ਜੌਹਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰ ਕੀਤਾ ਵੱਡਾ ਐਲਾਨ, ਕੀ ਇਹ ਸਰਕਾਰ ਨੂੰ ਖੁਸ਼ ਕਰਨ ਦੀ ਤਿਆਰੀ? ਗੁਰੂ ਰੰਧਾਵਾ ਦੀ ਪ੍ਰਬੰਧਕੀ ਟੀਮ ਨੇ ਦਿੱਤਾ ਇਹ ਬਿਆਨ: ਉਧਰ ਗੁਰੂ ਰੰਧਾਵਾ, ਜੋ ਦਿੱਲੀ ਪਰਤਣ ਤੋਂ ਪਹਿਲਾਂ ਨਜ਼ਦੀਕੀ ਦੋਸਤਾਂ ਨਾਲ ਰਾਤ ਦੇ ਖਾਣੇ 'ਤੇ ਨਿਕਲਿਆ ਸੀ, ਉਨ੍ਹਾਂ ਨੂੰ ਬੀਤੀ ਰਾਤ ਵਾਪਰੀ ਅਣਜਾਣ ਘਟਨਾ 'ਤੇ ਡੂੰਘੇ ਪਛਤਾਵਾ ਹੈ। ਬਦਕਿਸਮਤੀ ਨਾਲ ਉਹ ਨਾਈਟ ਕਰਫਿਊ ਦੇ ਫੈਸਲੇ ਬਾਰੇ ਨਹੀਂ ਜਾਣਦਾ ਸੀ ਪਰ ਫੌਰਨ ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਵਲੋਂ ਦੱਸੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ। ਇਸ ਦੇ ਨਾਲ ਹੀ ਉਹ ਵਾਅਦਾ ਕਰਦੇ ਹਨ ਕਿ ਭਵਿੱਖ ਵਿੱਚ ਸਾਰੇ ਸਾਵਧਾਨੀ ਉਪਾਅ ਕਰ ਕੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕਾਲਾਂ ਦਾ ਸੰਗ੍ਰਹਿ ਕਰਨਗੇ। ਹੁਣ ਤੱਕ ਉਹ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਕਰਦੇ ਰਹਿਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904