NIA ਦੇ ਸੀਨੀਅਰ ਪ੍ਰੋਸੀਕਿਊਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਗਲੀ ਤਾਰੀਕ ਤੋਂ ਗਵਾਹੀਆਂ ਸ਼ੁਰੂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ 2 ਜਨਵਰੀ ਨੂੰ ਪਠਾਨਕੋਟ ਏਅਰ ਬੇਸ 'ਤੇ ਹੋਏ ਹਮਲੇ ਵਿੱਚ NIA ਦੀ ਤਫਤੀਸ਼ ਵਿੱਚ ਇਨ੍ਹਾਂ ਤੋਂ ਇਲਾਵਾ ਕੋਈ ਵੀ ਚੌਥਾ ਨਾਮ ਹਾਲੇ ਤਕ ਅੱਗੇ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ 'ਤੇ 2 ਤੋਂ 4 ਜਨਵਰੀ ਤੱਕ ਚੱਲਣ ਵਾਲੇ ਇਸ ਹਮਲੇ ਵਿੱਚ 6 ਪੁਲਿਸ ਕਰਮੀ ਤੇ 4 ਅੱਤਵਾਦੀ ਮਾਰੇ ਗਏ ਸਨ। NIA ਨੇ ਇਕ ਪੰਜਾਬ ਪੁਲਿਸ ਦੇ ਐਸ.ਪੀ. ਸਲਵਿੰਦਰ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਕਿਉਂਕਿ ਸਲਵਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਹਮਲੇ ਤੋਂ ਇੱਕ ਰਾਤ ਪਹਿਲਾਂ ਹੀ ਕੁਝ ਅੱਤਵਾਦੀ ਉਸ ਦੀ ਗੱਡੀ ਖੋ ਕੇ ਲੈ ਗਏ ਸੀ। NIA ਨੂੰ ਸ਼ੱਕ ਹੋਇਆ ਸੀ ਕਿ ਸਲਵਿੰਦਰ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋ ਸਕਦਾ ਹੈ, ਪਰ ਤਫਤੀਸ਼ ਦੌਰਾਨ ਇਸ ਤਰ੍ਹਾਂ ਦਾ ਕੁਝ ਸਾਹਮਣੇ ਨਹੀਂ ਆਇਆ ਤੇ NIA ਨੇ ਸਲਵਿੰਦਰ ਨੂੰ ਛੱਡ ਦਿੱਤਾ।