ਦਾਰਜੀਲਿੰਗ: ਮਾਊਂਟ ਐਵਰੇਸਟ 'ਤੇ ਅੱਠ ਵਾਰ ਚੜ੍ਹਾਈ ਕਰਨ ਵਾਲਾ ਪੇਂਬਾ ਸੇਰਪਾ ਲਾਪਤਾ ਹੋ ਗਿਆ ਹੈ। ਉਹ ਕਰਾਕੋਰਮ ਖੇਤਰ 'ਚ 7,672 ਮੀਟਰ ਉੱਚੇ ਸਸੇਰ ਕਾਂਗੜੀ ਪਹਾੜੀ 'ਤੇ ਸਫਲਤਾਪੂਰਵਕ ਚੜ੍ਹਾਈ ਕਰਨ ਤੋਂ ਬਾਅਦ ਪਰਬਤਰੋਹੀ ਟੀਮ ਨਾਲ ਵਾਪਸ ਪਰਤਦਿਆਂ ਲਾਪਤਾ ਹੋਇਆ।


ਪੁਲਿਸ ਮੁਤਾਬਕ ਦਾਰਜੀਲਿੰਗ ਦੇ ਰਹਿਣ ਵਾਲੇ ਪਰਬਤਰੋਹੀ ਸੇਰਪਾ ਸ਼ੁੱਕਰਵਾਰ ਨੂੰ ਬਰਫ਼ ਦੀ ਖਾਈ 'ਚ ਡਿੱਗ ਗਿਆ। ਪੇਂਬਾ ਦੀ ਪਤਨੀ ਨੇ ਦੱਸਿਆ ਕਿ 13 ਜੁਲਾਈ ਨੂੰ ਪਰਿਵਾਰ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਸੀ। ਉਨ੍ਹਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਤਿੱਬਤ ਪੁਲਿਸ ਨੇ ਖ਼ਬਰ ਦਿੱਤੀ ਸੀ ਕਿ ਪੇਂਬਾ ਸੇਰਪਾ ਲਾਪਤਾ ਹਨ।


ਸਥਾਨਕ ਪੁਲਿਸ ਮੁਤਾਬਕ ਤਿੱਬਤ ਪੁਲਿਸ ਦੀ ਟੀਮ ਨੇ ਅੱਜ ਸਵੇਰੇ ਘਟਨਾਸਥਾਨ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।