ਚੰਡੀਗੜ੍ਹ: ਹੁਣ ਬੱਸ ਦੇ ਕਿਰਾਏ 'ਤੇ ਜਹਾਜ਼ 'ਚ ਸਫਰ ਕਰ ਸਕਦੇ ਹੋ। ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ‘ਮੈਗਾ ਮਾਨਸੂਨ ਸੇਲ’ ਨਾਂ ਦਾ ਆਫਰ ਕੱਢਿਆ ਹੈ ਜਿਸ ਵਿੱਚ ਯਾਤਰੀ ਸਿਰਫ 999 ਰੁਪਏ ਵਿੱਚ ਉਡਾਣ ਭਰ ਸਕਦੇ ਹਨ। ਇਹ ਆਫਰ ਸਿਰਫ ਘਰੇਲੂ ਉਡਾਣਾਂ ਲਈ ਹੀ ਉਪਲੱਬਧ ਹੈ।
ਪਹਿਲਾਂ ਇਸ ਆਫਰ ਦੀ ਅੰਤਿਮ ਤਾਰੀਖ਼ 13 ਜੁਲਾਈ ਰੱਖੀ ਗਈ ਸੀ ਪਰ ਹੁਣ ਇਸ ਨੂੰ ਵਧਾ ਕੇ 8 ਅਕਤੂਬਰ, 2018 ਤਕ ਕਰ ਦਿੱਤਾ ਗਿਆ ਹੈ। ਟਿਕਟਾਂ ਦੀ ਬੁਕਿੰਗ ਫਰਸਟ ਕਮ ਫਰਸਟ ਸਰਵ ਦੇ ਆਧਾਰ ’ਤੇ ਹੋਏਗੀ। ਆਫਰ ਦੌਰਾਨ ਬਲੈਕ ਆਊਟ ਡੇਟ ਲਾਗੂ ਹੋਣਗੀਆਂ।
ਜੇ ਤੁਸੀਂ ਸਪਾਈਸਜੈੱਟ ਦੀ ਅਧਿਕਾਰਤ ਵੈੱਬਸਾਈਟ ਦੇ ਮਾਧਿਅਮ ਤੋਂ ਟਿਕਟ ਬੁੱਕ ਕਰਦੇ ਹੋ ਤਾਂ ਬੁਕਿੰਗ, ਖਾਣਾ ਤੇ ਸਪਾਈਸਮੈਕਸ ’ਤੇ 20 ਦੀ ਛੋਟ ਮਿਲ ਸਕਦੀ ਹੈ। ਛੋਟ ਪਾਉਣ ਲਈ ਪਰੋਮੋ ਕੋਡ ADD0N20 ਦੀ ਵਰਤੋਂ ਕਰਨੀ ਪਏਗੀ।
ਯਾਦ ਰਹੇ ਕਿ ਇਹ ਡਿਸਕਾਊਂਟ ਆਫਰ ਸਿਰਫ ਇੱਕ ਪਾਸੜ ਕਿਰਾਏ ’ਤੇ ਲਾਗੂ ਹੈ। ਇਸ ਦੇ ਨਾਲ ਹੀ ਜੇ ਤੁਸੀਂ ਬੁਕਿੰਗ ਦੇ ਬਾਅਦ ਟਿਕਟ ਰੱਦ ਕਰਦੇ ਹੋ ਤਾਂ ਟਿਕਟ ਰੱਦ ਰਕਮ ਦੇ ਨਾਲ-ਨਾਲ ਤੁਹਾਡਾ ਕਿਰਾਇਆ ਵੀ ਵਾਪਸ ਕੀਤਾ ਜਾਏਗਾ।