ਚੰਡੀਗੜ੍ਹ: ਭਾਰਤੀ ਫੌਜਾਂ ਵੱਲੋਂ ਕਈ ਮੌਕਿਆਂ 'ਤੇ ਮੁੰਹ ਦੀ ਖਾਣ ਦੇ ਬਾਵਜੂਦ ਚੀਨੀ ਫੌਜਾਂ ਬਾਜ ਆਉਣ ਦਾ ਨਾਮ ਨਹੀਂ ਲੈ ਰਹੀਆਂ। ਐਲਏਸੀ ਤੇ ਚੀਨੀ ਫੌਜ ਹੁਣ ਗੁਮਰਾਹਕੁਨ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਲੱਦਾਖ ਵਿਚ ਤਾਇਨਾਤ ਭਾਰਤੀ ਫੌਜੀ ਜਵਾਨਾਂ ਨੂੰ ਗੁਮਰਾਹ ਕਰਨ ਲਈ ਪੰਜਾਬੀ ਗਾਣੇ ਲਾਊਡਸਪੀਕਰਾਂ ਤੇ ਪ੍ਰਸਾਰਿਤ ਕੀਤੇ ਅਤੇ ਲਾਊਡਸਪੀਕਰਾਂ ਦੀ ਵਰਤੋਂ ਕਰ ਭਾਰਤੀ ਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਅੱਜ ਜਿਸ ਸਥਿਤੀ ਵਿੱਚ ਹਨ ਉਹ ਉਨ੍ਹਾਂ ਦੇ ਰਾਜਨੀਤਿਕ ਆਕਾਵਾਂ ਕਾਰਨ ਹਨ।
ਚੀਨੀ ਫੌਜੀ ਰਣਨੀਤੀਕਾਰ ਸਨ ਤਜ਼ੂ ਨੇ ਛੇਵੀਂ ਸਦੀ ਦੀ ਆਪਣੀ ਮਸ਼ਹੂਰ ਕਿਤਾਬ “ਆਰਟ ਆਫ਼ ਵਾਰ” 'ਚ ਲਿਖਿਆ ਸੀ ਕਿ ਯੁੱਧ ਦੀ ਮਹਾਨ ਕਲਾ ਇਹ ਹੈ ਕਿ ਦੁਸ਼ਮਣ ਨੂੰ ਬਿਨਾਂ ਲੜ੍ਹੇ ਕਾਬੂ ਕਰ ਲੈਣਾ।ਅੱਜ ਉਸੇ ਗੱਲ ਦਾ ਅਸਰ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਅਤੇ ਕਮਿਊਨਿਸਟ ਪਾਰਟੀ ਦੇ ਮੁਖੀਆ ਅੱਜ ਵੀ ਲੱਦਾਖ ਵਿਚ ਤਾਇਨਾਤ ਭਾਰਤੀ ਫੌਜਾਂ ਵਿਰੁੱਧ ਯੁੱਧ ਦੇ ਮਨੋਵਿਗਿਆਨਕ ਤਰੀਕੇ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ 'ਚ ਹਨ।
ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਿਕ ਪੀਐਲਏ ਨੇ ਆਪਣੇ ਗੁਮਪਾਹਕੁਨ ਪ੍ਰਚਾਰ ਪ੍ਰਸਾਰ ਲਈ ਚੁਸ਼ੂਲ ਸੈਕਟਰ ਵਿਚ ਮੋਲਡੋ ਗੈਰੀਸਨ ਵਿਖੇ ਲਾਊਡਸਪੀਕਰਾਂ ਦੀ ਬੈਟਰੀ ਤਾਇਨਾਤ ਕੀਤੀ ਹੈ। ਫਿੰਗਰ 4 'ਤੇ ਪੀ.ਐਲ.ਏ ਦੀਆਂ ਫੌਜਾਂ ਮਜ਼ਬੂਤ ਭਾਰਤੀ ਫੌਜੀਆਂ ਦੇ ਬਲ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਨਰਮ ਕਰਨ ਲਈ ਪੰਜਾਬੀ ਗਾਣਿਆਂ ਦੀ ਮਦਦ ਲੈ ਰਹੀ ਹੈ।
ਭਾਰਤੀ ਫੌਜਾਂ ਦੇ ਮਨੋਬਲ ਨੂੰ ਢਾਹੁਣ ਲਈ, ਚੀਨੀ ਲਾਊਡ ਸਪੀਕਰ ਤੇ ਹਿੰਦੀ ਭਸ਼ਾ 'ਚ ਸੰਦੇਸ਼ ਦੇ ਰਹੇ ਹਨ ਕਿ ਆਪ ਦਿੱਲੀ 'ਚ ਬੈਠੇ ਰਾਜਨੇਤਾਵਾਂ ਨੇ ਫੌਜਾਂ ਨੂੰ ਇੱਥੇ ਠੰਢ ਦੇ ਮੌਸਮ ਵਿੱਚ ਇਨ੍ਹਾਂ ਉੱਚਾਈਆਂ ਤੇ ਤਾਇਨਾਤ ਕੀਤਾ ਹੋਇਆ ਹੈ।ਇਕ ਸਾਬਕਾ ਭਾਰਤੀ ਸੈਨਾ ਮੁਖੀ ਦੇ ਅਨੁਸਾਰ, ਇਹ ਇੱਕ ਚਾਲ ਹੈ ਜੋ 1962 ਦੀਆਂ ਝੜਪਾਂ ਵਿਚ ਚੀਨੀਆਂ ਵਲੋਂ ਵਰਤੀ ਗਈ ਸੀ।ਪੂਰਬੀ ਲੱਦਾਖ ਵਿਚ ਪਿਛਲੇ 20 ਦਿਨਾਂ ਤੋਂ ਚੱਲ ਰਹੇ ਸਰਹੱਦੀ ਤਣਾਅ ਨੂੰ ਲੈ ਕੇ ਘੱਟੋ ਘੱਟ ਤਿੰਨ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਚੀਨੀ ਹੁਣ ਮਨੋਵਿਗਿਆਨਕ ਯੁੱਧ ਦਾ ਸਹਾਰਾ ਲੈ ਰਹੇ ਹਨ।