ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਿੱਥੇ ਦੇਸ਼ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ। ਉੱਥੇ ਹੀ ਇੱਕ ਦਰਜਨ ਦੇ ਕਰੀਬ ਲੋਕ ਹਿੰਸਕ ਪ੍ਰਦਰਸ਼ਨਾਂ ‘ਚ ਜਾਨ ਗਵਾ ਚੁੱਕੇ ਹਨ।ਪ੍ਰਦਰਸ਼ਨ ਦੇ ਦੌਰਾਨ ਹਿੰਸਾ ਵੀ ਹੋ ਰਹੀ ਹੈ ਅਤੇ ਪੁਲਿਸ ਦੀ ਬੇਰਹਿਮੀ ਵੀ ਦੇਖਣ ਨੂੰ ਮਿਲੀ।


ਪ੍ਰਦਰਸ਼ਨਕਾਰੀ ਅਤੇ ਸਰਕਾਰ ਦੇ ਦਾਅਵਿਆਂ ਦੇ ਵਿਚਕਾਰ ਨਾਗਰਿਕਤਾ ਕਾਨੂੰਨ 'ਤੇ ਦੇਸ਼ ਦਾ ਮੂਡ ਏਬੀਪੀ ਨਿਊਜ਼ ਨੇ ਸੀ-ਵੋਟਰ ਜ਼ਰੀਏ ਜਾਨਣ ਦੀ ਕੋਸ਼ੀਸ਼ ਕੀਤੀ। 17 ਤੋਂ 19 ਦਸੰਬਰ ਤੱਕ ਦੇਸ਼ ਭਰ ‘ਚ ਲਗਭਗ 3 ਹਜ਼ਾਰ ਲੋਕਾਂ ਨਾਲ ਨਾਗਰਿਕਤਾ ਸੋਧ ਕਾਨੂੰਨ ‘ਤੇ ਗੱਲ ਕੀਤੀ ਗਈ।

1. ਕੀ ਤੁਸੀਂ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕਰਦੇ ਹੋ?
ਹਾਂ -62%
ਨਹੀਂ -37%
ਕਹਿ ਨਹੀਂ ਸਕਦੇ -1%
2. ਕੀ ਦੇਸ਼ ਨਾਗਰਿਕਤਾ ਕਾਨੂੰਨ 'ਤੇ ਸਰਕਾਰ ਨਾਲ ਹੈ?
ਸਰਕਾਰ ਦੇ ਨਾਲ-59%
ਵਿਰੋਧੀ ਧਿਰ ਨਾਲ-32%
ਕਹਿ ਨਹੀਂ ਸਕਦੇ -9%
3. ਕੀ ਨਾਗਰਿਕਤਾ ਕਾਨੂੰਨ ‘ਚ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ?
ਹਾਂ -47%%
ਨਹੀਂ -47%
ਕਹਿ ਨਹੀਂ ਸਕਦੇ -6%
4. ਸਿਟੀਜ਼ਨਸ਼ਿਪ ਲਾਅ ਬਾਰੇ ਗਲਤ ਆਫਵਹਾਂ ਕਿਸਨੇ ਫੈਲਾਈ?
ਵਿਰੋਧੀ ਧਿਰ-29%
ਮੀਡੀਆ -20%
ਸਰਕਾਰ- 37%
ਨਹੀਂ ਕਹਿ ਸਕਦਾ-10%
ਕਿਸੇ ਨੇ ਨਹੀਂ -1%
ਸਾਰਿਆਂ ਨੇ -3%
5. ਉਨ੍ਹਾਂ ਲੋਕਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੋ ਨਾਗਰਿਕਤਾ ਦਾ ਸਬੂਤ ਨਹੀਂ ਦਿੰਦੇ?
ਜੇਲ੍ਹ - 52%
ਦੇਸ਼ ਤੋਂ ਬਾਹਰ - 78%
ਵੋਟਿੰਗ ਤੋਂ ਬਾਹਰ - 71%
ਸਰਕਾਰੀ ਸਹੂਲਤ - 61%
6. ਕੀ ਐਨਆਰਸੀ ਨੂੰ ਪੂਰੇ ਦੇਸ਼ ‘ਚ ਲਾਗੂ ਕੀਤਾ ਜਾਣਾ ਚਾਹੀਦਾ ਹੈ?
ਹਾਂ -65%
ਨਹੀਂ -28%
ਨਹੀਂ ਕਹਿ ਸਕਦਾ-7%

7. ਕੀ ਨਾਗਰਿਕਤਾ ਦਾ ਕਾਨੂੰਨ ਮੁਸਲਮਾਨਾਂ ਵਿਰੁੱਧ ਹੈ?
ਹਾਂ -32%
ਨਹੀਂ -56%
ਨਹੀਂ ਕਹਿ ਸਕਦਾ-8%
ਸਭ ਦੇ ਵਿਰੁੱਧ -4%