ਪਿੰਜੌਰ: ਹਰਿਆਣਾ ਟੂਰਿਜ਼ਮ ਸ਼ਨੀਵਾਰ ਨੇ ਯਾਦਵਿੰਦਰਾ ਗਾਰਡਨ ਪਿੰਜੌਰ 'ਚ 2 ਦਿਨਾਂ ਵਿਰਾਸਤੀ ਉਤਸਵ ਦਾ ਆਯੋਜਨ ਕੀਤਾ ਹੈ। ਵਿਭਾਗ ਦੇ ਅਧਿਕਾਰੀ ਸੁਨੀਤ ਸ਼ਰਮਾ ਨੇ ਦੱਸਿਆ ਕਿ ਇਹ 12ਵਾਂ ਤਿਉਹਾਰ ਹੈ, ਜੋ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਤ ਕਰਦਾ ਹੈ।
ਮੇਲੇ ਦੇ ਪਹਿਲੇ ਦਿਨ, ਪੰਜਾਬੀ ਲੋਕ ਗਾਇਕ ਜਸਬੀਰ ਜੱਸੀ ਸ਼ਾਮ ਨੂੰ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਐਤਵਾਰ ਨੂੰ ਬਾਲੀਵੁੱਡ ਗਾਇਕਾ ਮਧੁਸ਼੍ਰੀ ਗੀਤ ਗਾਉਣਗੀਆਂ। ਯਾਤਰੀਆਂ ਲਈ ਬਾਗ਼ 'ਚ ਅਨਾਰਕਲੀ ਬਾਜ਼ਾਰ, ਕਰਾਫਟ ਮਾਰਕੀਟ ਅਤੇ ਫੂਡ ਕੋਟ ਵੀ ਲਗਾਏ ਜਾਣਗੇ।
ਪਿੰਜੌਰ ਗਾਰਡਨ 'ਚ ਦੋ ਦਿਨਾਂ 12 ਵਾਂ ਹੈਰੀਟੇਜ ਫੈਸਟੀਵਲ ਸ਼ੁਰੂ
ਏਬੀਪੀ ਸਾਂਝਾ Updated at: 21 Dec 2019 06:28 PM (IST)