ਨਵੀਂ ਦਿੱਲੀ: ਸੀਬੀਆਈ ਬਨਾਮ ਸੀਬੀਆਈ ਵਿਵਾਦ ਦਰਮਿਆਨ ਵੱਡਾ ਖੁਲਾਸਾ ਹੋਇਆ ਹੈ। ਸੀਬੀਆਈ ਮੁਖੀ ਦੇ ਅਹੁਦੇ ਤੋਂ ਹਟਾਏ ਗਏ ਆਲੋਕ ਵਰਮਾ 'ਤੇ ਵੱਡੇ ਇਲਜ਼ਾਮ ਲੱਗੇ ਹਨ। ਵਰਮਾ ਵਿਰੁੱਧ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਫ਼ੋਨ ਟੈਪ ਕਰਵਾਏ ਜਾਣ ਦੇ ਇਲਜ਼ਾਮ ਲੱਗੇ ਹਨ।
ਦਰਅਸਲ, ਦਿੱਲੀ ਹਾਈਕੋਰਟ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਆਲੋਕ ਵਰਮਾ ਸਮੇਤ ਉਨ੍ਹਾਂ ਦੀ ਟੀਮ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਫ਼ੋਨ ਗ਼ੈਰ-ਕਾਨੂੰਨੀ ਤਰੀਕੇ ਨਾਲ ਟੈਪ ਕਰਵਾ ਰਹੇ ਸਨ। ਹਾਲਾਂਕਿ, ਡੋਭਾਲ ਦਾ ਨਾਂਅ ਸਾਹਮਣੇ ਆਇਆ ਹੈ ਪਰ ਕਈ ਹੋਰ ਵੱਡੇ ਲੋਕਾਂ ਦੇ ਵੀ ਫ਼ੋਨ ਵੀ ਟੈਪ ਕਰਵਾਏ ਜਾ ਰਹੇ ਸਨ।
ਦਿੱਲੀ ਹਾਈਕੋਰਟ 'ਚ ਪਟੀਸ਼ਨਕਰਤਾ ਸਾਰਥਕ ਚਤੁਰਵੇਦੀ ਵੱਸਲੋਂ ਦਾਇਰ ਪਟਈਸ਼ਨ 'ਚ ਇਹ ਇਲਜ਼ਾਮ ਲਾਏ ਗਏ ਹਨ। ਪਟੀਸ਼ਨਕਰਤਾ ਦਾ ਇਹ ਵੀ ਕਹਿਣਾ ਕਿ ਉਨ੍ਹਾਂ ਦੀ ਪਟੀਸ਼ਨ ਦਾ ਸੀਬੀਆਈ ਵਿਵਾਦ ਨਾਲ ਕੋਈ ਲੈਣ-ਦੇਣ ਨਹੀਂ ਹੈ। ਦਿੱਲੀ ਹਾਈਕੋਰਟ 'ਚ ਮਾਮਲਾ ਆਉਣ ਤੋਂ ਬਾਅਦ ਕੋਰਟ ਨੇ ਕੇਂਦਰ ਸਰਕਾਰ ਤੇ ਸੀਬੀਆਈ ਤੋਂ ਇਸ ਮਾਮਲੇ ਦੀ ਐਸਆਈਟੀ ਜਾਂਚ ਕਰਾਉਣ ਬਾਰੇ ਸਵਾਲ ਕੀਤਾ ਹੈ। ਇਸ ਮਾਮਲੇ 'ਚ ਅਗਲੀ ਸੁਣਵਾਈ 26 ਮਾਰਚ ਨੂੰ ਤੈਅ ਕੀਤੀ ਗਈ ਹੈ।