ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਸਿਲਸਿਲਾ ਅੱਜ 10ਵੇਂ ਦਿਨ ਵੀ ਜਾਰੀ ਰਿਹਾ। ਤੇਲ ਕੰਪਨੀਆਂ ਨੇ ਅੱਜ ਪੈਟਰੋਲ ’ਤੇ 6 ਪੈਸੇ ਜਦਕਿ ਡੀਜ਼ਲ ’ਤੇ 19 ਪੈਸੇ ਦਾ ਇਜ਼ਾਫ਼ਾ ਕੀਤਾ। ਇਸਦੇ ਨਾਲ ਹੀ ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 82.71 ਤੇ ਡੀਜ਼ਲ 75.38 ਰੁਪਏ ਪ੍ਰਤੀ ਲੀਟਰ ਦ ਹਿਸਾਬ ਨਾਲ ਵਿਕ ਰਿਹਾ ਹੈ।

ਮੁੰਬਈ ਦੀ ਗੱਲ ਕੀਤੀ ਜਾਏ ਤਾਂ ਅੱਜ ਪੈਟਰੋਲ ਦੀ ਕੀਮਤ 88.18 ਤੇ ਡੀਜ਼ਲ 79.02 ਦੀ ਦਰ ਨਾਲ ਵਿਕ ਰਿਹਾ ਹੈ। ਪਿਛਲੇ 10 ਦਿਨਾਂ ਵਿੱਚ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਵਿੱਚ 2.43 ਤੇ ਪੈਟਰੋਲ ਦੀਆਂ ਕੀਮਤ ਵਿੱਚ 1.22 ਰੁਪਏ ਦਾ ਵਾਧਾ ਹੋਇਆ ਹੈ।

ਧਿਆਨ ਰਹੇ ਕਿ ਕੇਂਦਰ ਸਰਕਾਰ ਨੇ 4 ਅਕਤੂਬਰ ਨੂੰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ 2.50 ਰੁਪਏ ਦੀ ਰਾਹਤ ਦਿੱਤੀ ਸੀ। ਪਰ ਪਿਛਲੇ 10 ਦਿਨਾਂ ਵਿੱਚ ਜਿਸ ਤਰ੍ਹਾਂ ਕੀਮਤਾਂ ਵਧ ਰਹੀਆਂ ਹਨ, ਆਮ ਜਨਤਾ ਨੂੰ ਇਸ ਤਰ੍ਹਾਂ ਦੀ ਰਾਹਤ ਮਿਲਣ ਬਾਅਦ ਕੋਈ ਰਾਹਤ ਨਹੀਂ ਮਿਲੀ।