ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਇੱਕ ਦਿਨ ਦੀ ਬ੍ਰੇਕ ਤੋਂ ਬਾਅਦ ਫੇਰ ਘਟੀਆਂ ਹਨ। ਤੇਲ ਕੰਪਨੀਆਂ ਨੇ ਪੈਟਰੋਲ 15 ਪੈਸੇ ਤੇ ਡੀਜ਼ਲ 10 ਪੈਸੇ ਸਸਤਾ ਕੀਤਾ ਹੈ। ਇਸ ਕਟੌਤੀ ਨਾਲ ਹੁਣ ਦਿੱਲੀ ‘ਚ ਪੈਟਰੋਲ 77 ਰੁਪਏ 28 ਪੈਸੇ ਤੇ ਡੀਜ਼ਲ 72 ਰੁਪਏ 9 ਪੈਸੇ ਪ੍ਰਤੀ ਲੀਟਰ ‘ਤੇ ਆ ਗਿਆ ਹੈ।

ਜੇਕਰ ਗੱਲ ਮੁੰਬਈ ਦੀ ਕੀਤੀ ਜਾਵੇ ਤਾਂ ਇੱਥੇ ਪੈਟਰੋਲ 82 ਰੁਪਏ 80 ਪੈਸੇ ਤੇ ਡੀਜ਼ਲ 75 ਰੁਪਏ 53 ਪੈਸੇ ਪ੍ਰਤੀ ਲੀਟਰ ‘ਤੇ ਆ ਗਿਆ ਹੈ। ਬੀਤੇ ਦਿਨ ਤੇਲ ਕੰਪਨੀਆਂ ਨੇ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ। ਕੱਲ੍ਹ ਦਿੱਲੀ ‘ਚ ਪੈਟਰੋਲ 77 ਰੁਪਏ 43 ਪੈਸੇ ਤੇ ਡੀਜ਼ਲ 72 ਰੁਪਏ 19 ਪੈਸੇ ਪ੍ਰਤੀ ਲੀਟਰ ਸੀ।

ਹੁਣ ਤਕ 18 ਅਕਤੂਬਰ ਤੋਂ ਲੈ ਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆ ਰਹੀ ਹੈ। ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਘੱਟ ਰਹੀਆਂ ਹਨ। ਅਕਤੂਬਰ ਤੋਂ ਲੈ ਕੇ ਹੁਣ ਤਕ ਕੱਚੇ ਤੇਲ ਦੀਆਂ ਕੀਮਤਾਂ ‘ਚ 25 ਫੀਸਦੀ ਕਮੀ ਆ ਚੁੱਕੀ ਹੈ, ਜੋ 2014 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।



ਏਂਜੇਲ ਬ੍ਰੋਕਿੰਗ ਹਾਊਸ ਦੇ ਊਰਜਾ ਮਾਹਰ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਕੱਚੇ ਤੇਲ ਦੀ ਕੀਮਤ ਅੱਗੇ ਜਾ ਕੇ ਹੋਰ ਘੱਟ ਸਕਦੀ ਹੈ। ਇਹ 60 ਡਾਲਰ ਪ੍ਰਤੀ ਬੈਰਲ ਤਕ ਆ ਸਕਦੀ ਹੈ। ਉਨ੍ਹਾਂ ਮੁਤਾਬਕ ਐਮਸੀਐਕਸ ‘ਤੇ ਕੱਚਾ ਤੇਲ 4,700 ਰੁਪਏ ਪ੍ਰਤੀ ਬੈਰਲ ਦੇ ਪੱਧਰ ‘ਤੇ ਆ ਸਕਦਾ ਹੈ।