ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਘਟਦੀਆਂ ਜਾ ਰਹੀਆਂ ਹਨ। ਜਿਸ ਕਰਕੇ ਆਮ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਰਹੀ ਹੈ। ਅੱਜ ਯਾਨੀ ਵੀਰਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਈ ਹੈ। ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤਾ ‘ਚ 21 ਪੈਸੇ ਅਤੇ ਡੀਜ਼ਲ 18 ਪੈਸੇ ਕਮੀ ਆਈ ਹੈ। ਜਿਸ ਨਾਲ ਪੈਟਰੋਲ 78 ਰੁਪਏ 21 ਪੈਸੇ ਅਤੇ ਡੀਜ਼ਲ 72 ਰੁਪਏ 38 ਪੈਸੇ ਪ੍ਰਤੀ ਲੀਟਰ ਮਿਲ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੇ ਰੇਟ 18 ਅਕਤੂਬਰ ਤੋਂ ਘਟਣੇ ਸ਼ੁਰੂ ਹੋਏ ਸੀ, ਜਿਸ ‘ਚ ਰੋਜ਼ਾਨਾ ਕਮੀ ਆ ਰਹੀ ਹੈ। ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ 82 ਰੁਪਏ 62 ਪੈਸੇ ਅਤੇ ਡੀਜ਼ਲ ਦੀ ਕੀਮਤ 75 ਰੁਪਏ 58 ਪੈਸੇ ਪਹੁੰਚ ਗਈ ਸੀ। ਤੇਲ ਦੀ ਕੀਮਤਾਂ ‘ਚ ਆ ਰਹੀ ਕਮੀ ਦਾ ਕਾਰਨ ਇੰਟਰਨੈਸ਼ਨਲ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਆ ਰਹੀ ਕਮੀ ਹੈ। ਹੁਣ ਤਕ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ਇੱਕ ਮਹੀਨੇ ‘ਚ 14 ਡਾਲਰ ਤਕ ਘੱਟ ਹੋਈ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤੇਲ ਦੀਆਂ ਕੀਮਤਾਂ ‘ਚ ਹੋਰ ਕਮੀ ਆ ਜਾਵੇ। ਅਮਰੀਕਾ ਨੇ ਈਰਾਨ ਤੋਂ ਤੇਲ ਖਰੀਦਣ ‘ਤੇ ਪਾਬੰਦੀ ਲਗਾਈ ਸੀ, ਜੋ ਹੁਣ ਹੱਟ ਗਈ ਹੈ।