ਨਵੀਂ ਦਿੱਲੀ: ਪੈਟਰੋਲ ਦੀ ਕੀਮਤਾਂ ‘ਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਕੁਝ ਦਿਨਾਂ ਤੋਂ ਹੋ ਰਹੇ ਵਾਧੇ ਤੋਂ ਬਾਅਦ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤਾਂ 20 ਦਿਨ ਬਾਅਦ ਵਧੀਆਂ ਹਨ ਜਦਕਿ ਡੀਜ਼ਲ ਦੀ ਕੀਮਤਾਂ ਤਿੰਨ ਦਿਨ ਸਥਾਈ ਰਹਿਣ ਤੋਂ ਬਾਅਦ ਵਧੀਆਂ ਹਨ।


ਤੇਲ ਕੰਪਨੀਆਂ ਨੇ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੰਈ ‘ਚ ਪੈਟਰੋਲ ਦੀ ਕੀਮਤਾਂ ਪੰਜ ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੇ। ਡੀਜ਼ਲ ਦਿੱਲੀ, ਕੋਲਕਾਤਾ ਅਤੇ ਮੁੰਬਈ ‘ਚ ਛੇ ਪੈਸੇ ਤੇ ਚੇਨਈ ‘ਚ ਸੱਤ ਪੈਸੇ ਪ੍ਰਤੀ ਲੀਟਰ ਵਧੀਆ ਹੈ।

ਦਿੱਲੀ ‘ਚ ਪੈਟਰੋਲ ਦੀ ਕੀਮਤ 22 ਜਨਵਰੀ ਨੂੰ 71.27 ਰੁਪਏ ਪ੍ਰਤੀ ਲੀਟਰ ਸੀ ਜੋ ਇਸ ਸਾਲ ਦੇ ਹੁਣ ਤਕ ਦੇ ਉਪਰਲੇ ਪੱਧਰ ‘ਤੇ ਹੈ, ਇਸ ਤੋਂ ਬਾਅਦ ਤੇਲ ਦੀ ਕੀਮਤਾਂ ਘੱਟਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਡੀਜ਼ਲ ਦੀ ਕੀਮਤਾਂ ਇਸ ਮਹੀਨੇ ਦੂਜੀ ਵਾਰ ਵਧੀਆਂ ਹਨ।