ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਮਿਆਨ ਅਗਲੇ ਮਹੀਨੇ ਤੋਂ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਸਕਦਾ ਹੈ। ਦਰਅਸਲ ਮਈ ਤੋਂ ਬਾਅਦ ਤੇਲ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੇ ਖੁਦਰਾ ਮੁੱਲ ਦੀ ਰੋਜ਼ਾਨਾ ਸੋਧ ਸ਼ੁਰੂ ਕਰ ਸਕਦੀ ਹੈ। ਜਿਸ ਤੋਂ ਬਾਅਦ ਗਾਹਕਾਂ ਲਈ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਜਾਵੇਗਾ।
OMC ਦੇ ਸੂਤਰਾਂ ਮੁਤਾਬਕ ਲੌਕਡਾਊਨ ਹਟਣ ਤੋਂ ਬਾਅਦ ਆਟੋ ਈਧਨ ਦੀ ਰੋਜ਼ਾਨਾ ਕੀਮਤ 'ਚ ਸੋਧ ਫਿਰ ਤੋਂ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਜੇਕਰ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਫਿਰ ਤੋਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ: ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਪੂਰੀ ਸੂਚੀ ਕਿਸਦੀ ਕਿਹੜੇ ਜ਼ਿਲ੍ਹੇ 'ਚ ਹੋਈ ਬਦਲੀ
ਸਰਕਾਰੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਰੋਜ਼ਾਨਾ ਮੁੱਲ ਸੋਧ ਸ਼ੁਰੂ ਹੋਣ ਤੋਂ ਬਾਅਦ ਵੀ ਪੈਟਰੋਲ ਤੇ ਡੀਜ਼ਲ ਦੇ ਖੁਦਰਾ ਮੁੱਲ ਨੂੰ ਇਕ ਤੈਅ ਮੁੱਲ ਤੋਂ ਜ਼ਿਆਦਾ ਵਧਾਉਣ ਦੀ ਆਗਿਆ ਨਹੀਂ ਦਿੱਤੀ ਜਾਊਗੀ। ਇਸ ਦਾ ਮਤਲਬ ਇਹ ਹੋਵੇਗਾ ਕਿ ਪੈਟਰੋਲੀਅਮ ਉਤਪਾਦ ਹਰ ਦਿਨ 30-50 ਪੈਸੇ ਤਕ ਵਧ ਸਕਦੇ ਹਨ ਜਾਂ ਉਦੋਂ ਤਕ ਘੱਟ ਹੋ ਸਕਦੇ ਹਨ ਜਦੋਂ ਤਕ ਤੇਲ ਕੰਪਨੀਆਂ ਲਾਗਤੇ ਵਿਕਰੀ ਦੇ ਵਿਚ ਦੇ ਫਰਕ ਨੂੰ ਖ਼ਤਮ ਕਰਨ 'ਚ ਸਮਰੱਥ ਨਹੀਂ ਹੋ ਜਾਂਦੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ