ਪੈਟਰੋਲ-ਡੀਜ਼ਲ ਦੇ ਭਾਅ ਨੇ ਫਿਰ ਤੋੜੇ ਰਿਕਾਰਡ
ਏਬੀਪੀ ਸਾਂਝਾ | 27 Aug 2018 11:57 AM (IST)
ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ। ਡੀਜ਼ਲ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਦਿੱਲੀ 'ਚ ਇੱਕ ਲੀਟਰ ਡੀਜ਼ਲ ਦਾ ਭਾਅ 69 ਰੁਪਏ 46 ਪੈਸੇ ਹੋ ਗਿਆ ਤੇ ਪੈਟਰੋਲ ਦੀ ਕੀਮਤ ਵਧ ਕੇ ਅੱਜ ਸਵੇਰੇ 6 ਵਜੇ 77 ਰੁਪਏ 91 ਪੈਸੇ ਹੋ ਗਈ ਹੈ।ਇਸ ਦੇ ਨਾਲ ਹੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 85 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਡੀਜ਼ਲ 70 ਰੁਪਏ ਤੋਂ ਪਾਰ ਹੈ। ਉਧਰ ਤੇਲ ਦੀਆਂ ਵਧੀਆਂ ਕੀਮਤਾਂ 'ਤੇ ਸਰਕਾਰ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ ਦੇ ਭਾਅ ਅਸੀਂ ਤੈਅ ਨਹੀਂ ਕਰਦੇ ਬਾਜ਼ਾਰ ਤੈਅ ਕਰਦਾ ਹੈ। ਸਰਕਾਰ ਦੀ ਇਹ ਦਲੀਲ ਝੂਠ ਸਾਬਤ ਹੁੰਦੀ ਹੈ ਕਿਉਂਕਿ ਡੀਜ਼ਲ ਦੀ ਕੀਮਤ ਤਾਂ 41 ਰੁਪਏ ਹੈ ਪਰ ਟੈਕਸ ਲਾ ਕੇ ਸਰਕਾਰੀ ਤੇਲ ਕੰਪਨੀਆਂ 70 ਰੁਪਏ ਪ੍ਰਤੀ ਲੀਟਰ ਵੇਚ ਰਹੀ ਹੈ ਯਾਨੀ ਸਰਕਾਰ ਇੱਕ ਲੀਟਰ 'ਤੇ ਕਰੀਬ 29 ਰੁਪਏ ਦੀ ਕਮਾਈ ਕਰ ਰਹੀ ਹੈ। ਡੀਜ਼ਲ ਤੇ ਟੈਕਸ ਦਾ ਵੇਰਵਾ: ਡੀਜ਼ਲ ਦੀ ਕੀਮਤ- 41.04 ਰੁਪਏ ਕੇਂਦਰ ਸਰਕਾਰ ਦੀ ਟੈਕਸ-15.33 ਰੁਪਏ ਰਾਜ ਸਰਕਾਰ ਦਾ ਟੈਕਸ- 10.16 ਰੁਪਏ ਕੁੱਲ ਟੈਕਸ-25.49 ਰੁਪਏ ਡੀਲਰ ਕਮਿਸ਼ਨ- 2.51 ਰੁਪਏ ਕੁੱਲ ਕੀਮਤ-69.04 ਰੁਪਏ (20 ਅਗਸਤ ਦੇ ਭਾਅ ਮੁਤਾਬਕ) 38 ਰੁਪਏ ਦਾ ਪੈਟਰੋਲ ਟੈਕਸ ਤੋਂ ਬਾਅਦ 77 ਰੁਪਏ ਪ੍ਰਤੀ ਲੀਟਰ ਪੈਟਰੋਲ ਤੇ ਟੈਕਸ ਦਾ ਵੇਰਵਾ: ਪੈਟਰੋਲ ਦੀ ਕੀਮਤ-37.93 ਰੁਪਏ ਕੇਂਦਰ ਸਰਕਾਰ ਦਾ ਟੈਕਸ-19.48 ਰੁਪਏ ਰਾਜ ਸਰਕਾਰ ਦਾ ਟੈਕਸ-16.47 ਰੁਪਏ ਕੁੱਲ ਟੈਕਸ-35.95 ਰੁਪਏ ਡੀਲਰ ਕਮਿਸ਼ਨ-3.61 ਰੁਪਏ ਕੁੱਲ ਕੀਮਤ 77.49 ਰੁਪਏ (20 ਅਗਸਤ ਦੇ ਭਾਅ ਮੁਤਾਬਕ) ਜ਼ਿਕਰਯੋਗ ਹੈ ਕਿ ਪਿਛਲੇ 8 ਮਹੀਨਿਆਂ 'ਚ ਕਰੀਬ 10 ਰੁਪਏ ਤੇਲ ਦੀਆਂ ਕੀਮਤਾਂ ਵਧੀਆਂ ਹਨ। ਵਧੀਆਂ ਕੀਮਤਾਂ ਦਾ ਵੇਰਵਾ ਕੁਝ ਇਸ ਤਰ੍ਹਾਂ: 1 ਜਨਵਰੀ-59.70 1 ਫਰਵਰੀ- 64.11 1 ਮਾਰਚ-62.25 1 ਅਪ੍ਰੈਲ-64.58 1 ਮਈ-65.93 1 ਜੂਨ- 69.20 1 ਜੁਲਾਈ- 67.38 1 ਅਗਸਤ- 67.82 17 ਅਗਸਤ-69.32