ਜੇਕਰ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 83 ਰੁਪਏ 40 ਪੈਸੇ ਅਤੇ ਡੀਜ਼ਲ 76 ਰੁਪਏ 05 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਆ ਰਹੀ ਗਿਰਾਵਟ ਦਾ ਕਾਰਨ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਆ ਰਹੀ ਕਮੀ ਹੈ। ਹੁਣ ਤਕ ਕੱਚੇ ਤੇਲ ਦੀ ਕੀਮਤ ‘ਚ 16 ਡਾਲਰ ਤਕ ਦੀ ਗਿਰਾਵਟ ਆ ਚੁੱਕੀ ਹੈ।
ਖ਼ਬਰਾਂ ਨੇ ਕਿ ਆਉਣ ਵਾਲੇ ਦਿਨਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 5 ਰੁਪਏ ਤਕ ਦੀ ਕਮੀ ਆ ਸਕਦੀ ਹੈ। ਕੱਚੇ ਤੇਲ ਦੀ ਕੀਮਤ ਇਸ ਸਮੇਂ 70 ਡਾਲਰ ਪ੍ਰਤੀ ਬੈਰਲ ਦੇ ਕਰੀਬ ਬਣੀ ਹੋਈ ਹੈ। ਜਿਸ ਕਾਰਨ ਲਗਾਤਾਰ ਕਰੀਬ 28 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਰਹੀਆਂ ਹਨ।
ਕੱਚਾ ਤੇਲ ਅਜੇ ਵੀ 68 ਡਾਲਰ ਪ੍ਰਤੀ ਬੈਰਲ ‘ਤੇ ਆਉਣ ਦੀ ਉਮੀਦ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਬਾਜ਼ਾਰ ‘ਚ ਡਾਲਰ ਦੇ ਮੁਕਾਬਲੇ ਰੁਪਏ 72 ਦੇ ਲੈਵਲ ‘ਤੇ ਆ ਜਾਵੇਗਾ ਅਤੇ ਰੁਪਏ ਦੇ ਮਜ਼ਬੂਤ ਹੋਣ ਦੇ ਨਾਲ ਤੇਲ ਦੀਆਂ ਕੀਮਤਾਂ ‘ਚ ਵੀ ਹੋਰ 5 ਰੁਪਏ ਤਕ ਦੀ ਕਮੀ ਆ ਜਾਵੇਗੀ।