ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ‘ਚ ਕਮੀ ਸੋਮਵਾਰ ਨੂੰ ਵੀ ਜਾਰੀ ਰਹੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਦਿੱਲੀ, ਮੁੰਬਈ, ਚੇਨਈ ਤੇ ਕੋਲਕਤਾ ਸਮੇਤ ਪੂਰੇ ਦੇਸ਼ ‘ਚ ਘਟੀਆਂ ਹਨ। ਦਿੱਲੀ ‘ਚ ਪੈਟਰੋਲ ਦੀ ਕੀਮਤ 19 ਪੈਸੇ ਘਟ ਕੇ 76.52 ਰੁਪਏ ਪ੍ਰਤੀ ਲੀਟਰ ਹੋ ਗਈ ਤੇ ਡੀਜ਼ਲ ਦੀ ਕੀਮਤ ‘ਚ ਵੀ 17 ਪੈਸੇ ਦੀ ਕਮੀ ਆਉਣ ਤੋਂ ਬਾਅਦ ਡੀਜ਼ਲ 71.39 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ।


ਕੱਚੇ ਤੇਲ ਦੀਆਂ ਕੀਮਤਾਂ ‘ਚ ਆ ਰਹੀ ਲਗਾਤਾਰ ਕਮੀ ਕਾਰਨ ਤੇਲ ਦੀਆਂ ਕੀਮਤਾਂ ਵੀ ਘੱਟ ਰਹੀਆਂ ਹਨ। ਅਮਰੀਕਾ ਨੇ ਹਾਲ ਹੀ ‘ਚ ਇਰਾਨ ‘ਤੇ ਲਾਏ ਆਪਣੇ ਪ੍ਰਤੀਬੰਧ ‘ਚ ਕੁਝ ਢਿੱਲ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਭਾਰਤ ਸਮੇਤ ਹੋਰ 8 ਦੇਸ਼ਾਂ ‘ਚ ਇਰਾਨ ਨੂੰ ਪਾਬੰਦੀ ਤੋਂ ਬਾਅਦ ਵੀ ਕੱਚਾ ਤੇਲ ਆਯਾਤ ਕਰਨ ਦੀ ਆਗਿਆ ਹੋਵੇਗੀ।

ਐਤਵਾਰ ਨੂੰ ਵੀ ਪੈਟਰੋਲ ਦੀ ਕੀਮਤਾਂ ‘ਚ 20 ਪੈਸੇ ਤੇ ਡੀਜ਼ਲ ਦੀ ਕੀਮਤਾਂ ‘ਚ 18 ਪੈਸੇ ਦੀ ਕਮੀ ਆਈ ਸੀ। ਪਿਛਲੇ 29 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਲਗਾਤਾਰ ਕਮੀ ਆ ਰਹੀ ਹੈ।