ਨਵੀਂ ਦਿੱਲੀ: ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਕਮੀ ਆ ਰਹੀ ਹੈ। ਕੱਚਾ ਤੇਲ 55 ਡਾਲਰ ਪ੍ਰਤੀ ਬੈਰਲ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ। ਦੂਜੇ ਪਾਸੇ ਰੁਪਈਆ ਵੀ ਡਾਲਰ ਦੇ ਮੁਕਾਬਲੇ 70 ਦੇ ਹੇਠਲੇ ਪੱਧਰ ‘ਤੇ ਆ ਰਿਹਾ ਹੈ। ਇਸ ਦੇ ਚੱਲਦਿਆਂ ਦੋ ਦਿਨ ਸਥਾਈ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਈ ਹੈ।
ਅੱਜ ਪੈਰਟੋਲ ਦੀਆਂ ਕੀਮਤਾਂ 20 ਪੈਸੇ ਘੱਟ ਹੋਣ ਤੋਂ ਬਾਅਦ 70.46 ਰੁਪਏ ਤੇ ਡੀਜ਼ਲ 15 ਪੈਸੇ ਘਟਣ ਤੋਂ ਬਾਅਦ 64.39 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਮੁੰਬਈ ‘ਚ ਪੈਟਰੋਲ ਦੀਆਂ ਕੀਮਤਾਂ 76.08 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 67.39 ਰੁਪਏ, ਚੇਨਈ ‘ਚ ਪੈਟਰੋਲ 73.11 ਰੁਪਏ ਤੇ ਡੀਜ਼ਲ 67.98 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ 12 ਰੁਪਏ ਤੇ ਡੀਜ਼ਲ 11 ਰੁਪਏ ਪ੍ਰਤੀ ਲੀਟਰ ਘਟ ਚੁੱਕੀਆਂ ਹਨ। ਕੱਚੇ ਤੇਲ ਦੀਆਂ ਕੀਮਤਾਂ ‘ਚ ਵੀ ਪਿਛਲੇ ਤਿੰਨ ਮਹੀਨਿਆਂ ‘ਚ 30 ਫੀਸਦ ਦੀ ਗਿਰਾਵਟ ਆਈ ਹੈ। ਉਧਰ ਕੱਲ੍ਹ ਰੁਪਇਆ ਡਾਲਰ ਦੇ ਮੁਕਾਬਲੇ 69.70 ‘ਤੇ ਬੰਦ ਹੋਇਆ ਸੀ।