ਨਵੀਂ ਦਿੱਲੀ: ਅੱਜ ਲਗਾਤਾਰ ਦੂਜੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ। ਦਿੱਲੀ ਵਿੱਚ ਪੈਟਰੋਲ 13 ਪੈਸੇ ਘਟ ਕੇ 70.94 ਰੁਪਏ ਤੇ ਡੀਜ਼ਲ 33 ਪੈਸੇ ਸਸਤਾ ਹੋ ਕੇ 64.90 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।


ਇਸ ਸਾਲ ਪੈਟਰੋਲ 18 ਫਰਵਰੀ ਤੇ ਡੀਜ਼ਲ 17 ਜਨਵਰੀ ਦੇ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਟਿਕਿਆ ਹੋਇਆ ਹੈ। ਦੋ ਦਿਨਾਂ ਵਿੱਚ ਪੈਟਰੋਲ 29 ਪੈਸੇ ਜਦਕਿ ਡੀਜ਼ਲ 67 ਪੈਸੇ ਸਸਤਾ ਹੋਇਆ ਹੈ। ਤੇਲ ਦੀਆਂ ਕੀਮਤਾਂ 'ਤੇ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਮੋਦੀ ਸਰਕਾਰ ਲਈ ਇਹ ਕੁਝ ਰਾਹਤ ਵਾਲੀ ਗੱਲ ਹੈ।