ਨਵੀਂ ਦਿੱਲੀ: ਪੈਟਰੋਲ ਦੀ ਕੀਮਤ 'ਚ ਲਗਾਤਾਰ 5ਵੇਂ ਦਿਨ ਸੋਮਵਾਰ ਨੂੰ ਵੀ ਵਾਧਾ ਜਾਰੀ ਰਿਹਾ। ਜਦਕਿ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰਾਜਧਾਨੀ ਦਿੱਲੀ 'ਚ ਕਰੀਬ ਡੇਢ ਮਹੀਨਿਆਂ ਬਾਅਦ ਪੈਟਰੋਲ ਦੀ ਕੀਮਤ 74 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਇਸ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਧਾ ਕੇ 74.05 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।


ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਦੇਸ਼ 'ਚ ਪੈਟਰੋਲ ਦੀ ਕੀਮਤ 'ਚ ਵਾਧਾ ਹੋਇਆ ਹੈ। ਜਦਕਿ ਸੋਮਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਸਥਿਰ ਰਿਹਾ, ਪਰ ਬੇਂਤਰਾ ਕਰੂਡ ਦੀ ਕੀਮਤ ਤਕਰੀਬਨ ਦੋ ਮਹੀਨਿਆਂ 'ਚ ਸਿਖਰ 'ਤੇ ਪਹੁੰਚ ਗਈ ਹੈ।

ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ 5ਵੇਂ ਦਿਨ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ ਪੈਟਰੋਲ ਦੀ ਕੀਮਤ 'ਚ 16 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ, ਪਰ ਡੀਜ਼ਲ ਦੀ ਕੀਮਤ 'ਚ ਲਗਾਤਾਰ 6ਵੇਂ ਦਿਨ ਕੋਈ ਤਬਦੀਲੀ ਨਹੀਂ ਕੀਤੀ ਗਈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ ਪੈਟਰੋਲ 74.05 ਰੁਪਏ, 76.74 ਰੁਪਏ, 79.71 ਰੁਪਏ ਤੇ 76.97 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਨ੍ਹਾਂ ਚਾਰਾਂ ਮਹਾਂਨਗਰਾਂ 'ਚ ਡੀਜ਼ਲ ਦੀਆਂ ਕੀਮਤਾਂ 65.79, 68.20 ਰੁਪਏ, 69.01 ਰੁਪਏ ਤੇ 69.54 ਰੁਪਏ ਪ੍ਰਤੀ ਲੀਟਰ ਹਨ।