ਨਵੀਂ ਦਿੱਲੀ: ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 73.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ ਜੋ ਪਿਛਲੇ ਚਾਰ ਸਾਲਾਂ 'ਚ ਸਭ ਤੋਂ ਉੱਪਰ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 64.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਵੀ ਪਿਛਲੇ ਸਮੇਂ ਨਾਲੋਂ ਕਾਫੀ ਜ਼ਿਆਦਾ ਹੈ। ਅਜਿਹੇ 'ਚ ਸਰਕਾਰ 'ਤੇ ਇੱਕ ਵਾਰ ਫਿਰ ਐਕਸਾਈਜ਼ ਟੈਕਸ 'ਚ ਕਟੌਤੀ ਦਾ ਦਬਾਅ ਵਧਣ ਲੱਗਿਆ ਹੈ। ਜਨਤਕ ਖੇਤਰ ਦੀਆਂ ਪੈਟ੍ਰੋਲੀਅਮ ਕੰਪਨੀਆਂ ਨੇ ਪਿਛਲੇ ਸਾਲ ਜੂਨ 'ਚ ਹਰ ਰੋਜ਼ ਕੀਮਤਾਂ ਵਧਾਉਣ ਘਟਾਉਣ ਦਾ ਫੈਸਲਾ ਲਿਆ ਸੀ।


ਪਿਛਲੇ ਸਮੇਂ ਵਿੱਚ ਮੰਗ ਉੱਠੀ ਸੀ ਕਿ ਕੱਚੇ ਤੇਲ ਦੀਆਂ ਘਟਦੀਆਂ ਕੀਮਤਾਂ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਜਾਵੇ। ਵਿੱਤ ਮੰਤਰੀ ਅਰੁਣ ਜੇਟਲੀ ਨੇ ਇਸ ਮੰਗ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਦੱਖਣੀ ਏਸ਼ੀਆ ਦੇਸ਼ਾਂ 'ਚੋਂ ਭਾਰਤ 'ਚ ਸਭ ਤੋਂ ਵੱਧ ਪੈਟਰੋਲ ਤੇ ਡੀਜ਼ਲ ਮਹਿੰਗਾ ਹੈ।

ਦੱਸਣਯੋਗ ਹੈ ਬੀਜੇਪੀ ਦੀ ਮੋਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਨੌਂ ਵਾਰ ਤੇਲ ਦੀਆਂ ਕੀਮਤਾਂ ਵਧੀਆਂ ਹਨ। ਕੇਂਦਰ ਨੇ ਰਾਜਾਂ ਨੂੰ ਪੈਟ੍ਰਲੀਅਮ ਪਦਾਰਥਾਂ ਤੋਂ ਵੈਟ ਘਟਾਉਣ ਲਈ ਕਿਹਾ ਸੀ ਪਰ ਰਾਜਾਂ ਨੇ ਟੈਕਸ ਨਹੀਂ ਹਟਾਇਆ। ਇਸੇ ਕਰਕੇ ਹੀ ਕੀਮਤਾਂ ਲਗਾਤਾਰ ਵਧੀਆਂ ਹਨ।