ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ ਲਗਾਤਾਰ ਪੰਜੇੜ ਦਿਨ ਵਾਧੇ ਦਾ ਸਿਲਸਿਲਾ ਜਾਰੀ ਰਿਹਾ। ਪਿਛਲੇ ਕੁਝ ਦਿਨਾਂ ‘ਚ ਦਿੱਲੀ ‘ਚ ਇੱਕ ਲੀਟਰ ਪੈਟਰੋਲ ‘ਤੇ ਕਰੀਬ ਡੇਢ ਰੁਪਏ ਤਕ ਦੀ ਤੇਜ਼ੀ ਵੇਖਣ ਨੂੰ ਮਿਲੀ। ਅੱਜ ਰਾਸ਼ਟਰੀ ਰਾਜਧਾਨੀ ‘ਚ ਪੈਟਰੋਲ 73.35 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ ਹੈ। ਜੇਕਰ ਗੱਲ ਡੀਜ਼ਲ ਦੀ ਕੀਤੀ ਜਾਵੇ ਤਾਂ ਇਸ ਦੀ ਕੀਮਤ 66.53 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਈ ਹੈ।

ਸ਼ੁੱਕਰਵਾਰ ਨੂੰ ਇੱਕ ਲੀਟਰ ਪੈਟਰੋਲ 73 ਰੁਪਏ 06 ਪੈਸੇ ਅਤੇ ਡੀਜ਼ਲ 66.29 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਸੀ। ਯਾਨੀ ਕੀ ਕੱਲ੍ਹ ਦੇ ਮੁਕਾਬਲੇ ਪੈਟਰੋਲ 25 ਪੈਸੇ ਅਤੇ ਡੀਜ਼ਲ 24 ਪੈਸੇ ਮਹਿੰਗਾ ਹੋਇਆ ਹੈ।



ਇੰਟਰਨੈਸ਼ਨਲ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਆਈ ਤੇਜ਼ੀ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ ਰੋਜ਼ ਵਾਧੇ ਦਾ ਦੌਰ ਚਲ ਰਿਹਾ ਹੈ। ਬੀਤੇ ਹਫਤੇ ਸਉਦੀ ਅਰਬ ਦੇ ਤੇਲ ਕੰਪਨੀਆਂ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਇਸ ਹਫਤੇ ਪਹਿਲੇ ਕਾਰੋਬਾਰੀ ਸੈਸ਼ਨ ਦੌਰਾਨ ਸੋਮਵਾਰ ਨੂੰ ਅਚਾਨਕ ਕਰੀਬ 20% ਦਾ ਵਾਧਾ ਆਇਆ ਜੋ 28 ਸਾਲਾਂ ਬਾਅਦ ਆਈ ਇੱਕ ਦਿਨ ‘ਚ ਸਭ ਤੋਂ ਵੱਡੀ ਤੇਜ਼ੀ ਸੀ।

ਏਂਜੇਲ ਬ੍ਰੋਕਿੰਗ ‘ਚ ਐਨਰਜੀ ਅਤੇ ਕਰੇਂਸੀ ਰਿਸਰਚ ਮਾਮਲਿਆਂ ਦੇ ਮਾਹਿਰ ਅਤੇ ਡਿਪਟੀ ਵਾਈਸ ਪ੍ਰੇਸਿਡੇਂਟ ਅਨੁਜ ਗੁਪਤਾ ਨੇ ਦੱਸਿਆ ਕਿ ਸਉਦੀ ਅਰਬ ਦੀ ਸਰਕਾਰੀ ਤੇਲ ਉਤਪਾਦਕ ਕੰਪਨੀ ਅਰਾਮਕੋ ‘ਤੇ ਹੋਏ ਡਰੋਨ ਹਮਲੇ ਤੋਂ ਬਾਅਦ ਖਾੜੀ ਖੇਤਰ ‘ਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਤੇਲ ਦੀ ਕੀਮਤਾਂ ਨੂੰ ਸਪੋਰਟ ਮਿਲ ਰਿਹਾ ਹੈ।