ਚੰਡੀਗੜ੍ਹ - ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਕੁਰੂਕਸ਼ੇਤਰ ਜੇਲ੍ਹ ਦੇ ਨਾਲ ਲਗਦੀ ਜ਼ਮੀਨ 'ਤੇ ਪੈਟਰੋਲ ਪੰਪ ਸਥਾਪਿਤ ਕਰਨ ਦੇ ਸਫਲ ਪ੍ਰਯੋਗ ਦੇ ਬਾਅਦ ਹੁਣ ਸਰਕਾਰ ਨੇ ਸੂਬੇ ਦੀ 11 ਹੋਰ ਜੇਲ੍ਹਾਂ ਦੇ ਨਾਲ ਲਗਦੀ ਜ਼ਮੀਨ 'ਤੇ ਪੈਟਰੋਲ ਪੰਪ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਨੀਤੀਗਤ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਜੇਲ੍ਹ ਦੇ ਨਾਲ ਸੰਚਾਲਿਤ ਪੈਟਰੋਲ ਪੰਪ ਤੋਂ 90 ਲੱਖ ਰੁਪਏ ਤੋਂ 1 ਕਰੋੜ ਰੁਪਏ ਤਕ ਸਾਲਾਨਾ ਆਮਦਨ ਹੋਈ ਹੈ। ਇਸ ਲਈ ਸਰਕਾਰ ਨੇ 11 ਹੋਰ ਪੈਟਰੋਲ ਪੰਪ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਪੈਟਰੋਲ ਪੰਪ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਤੋਂ ਵੱਡੀ ਗਿਣਤੀ ਵਿਚ ਲੋਕ ਸਾਲਾਸਰ ਬਾਲਾਜੀ ਧਾਮ ਮੰਦਿਰ ਸਵਾਮਣੀ ਲਗਾਉਣ ਜਾਂਦੇ ਹਨ, ਇਸ ਨੂੰ ਦੇਖਦੇ ਹੋਏ ਇਹ ਵੀ ਫੈਸਲਾ ਕੀਤਾ ਹੈ ਕਿ ਹਿਸਾਰ, ਮਹੇਂਦਰਗੜ੍ਹ ਤੇ ਭਿਵਾਨੀ ਜੇਲ੍ਹ 'ਚ ਕੈਦੀਆਂ ਵੱਲੋਂ ਸਾਲਾਸਰ ਬਾਲਾਜੀ ਦਾ ਪ੍ਰਸਾਦ ਬਣਾਇਆ ਜਾਵੇਗਾ। ਜਲ ਪਰਿਸਰ ਦੇ ਬਾਹਰ ਵਿਸ਼ੇਸ਼ ਕਾਊਂਟਰ ਖੋਲੇ ਜਾਣਗੇ, ਜਿੱਥੇ ਲੋਕ ਇਸ ਪ੍ਰਸਾਦ ਨੂੰ ਬਾਜਾਰ ਵਿਚ 30 ਫੀਸਦੀ ਘੱਟ ਭਾਅ 'ਤੇ ਲੈ ਸਕਣਗੇ।
ਜੇਲ੍ਹ ਮੰਤਰੀ ਨੇ ਕਿਹਾ ਕਿ ਭਿਵਾਨੀ ਵਿਚ ਨਵੀਂ ਜੇਲ ਬਨਣ ਦੇ ਬਾਅਦ ਹੁਣ ਚਰਖੀ ਦਾਦਰੀ, ਫਤਿਹਾਬਾਦ ਤੇ ਰੋਹਤਕ ਵਿਚ ਨਵੀਂ ਜੇਲ੍ਹ ਬਨਣ ਜਾ ਰਹੀ ਹੈ। ਇਸ ਤੋਂ ਇਲਾਵਾ, ਅੰਬਾਲਾ ਦੀ ਸੈਂਟਰਲ ਰੇਲ ਨੂੰ ਵੀ ਬਾਹਰ ਸ਼ਿਫਟ ਕੀਤਾ ਜਾਵੇਗਾ, ਜਿਸ ਦੇ ਲਈ ਜਮੀਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੌਜੂਦਾ ਵਿਚ ਜਿਲ੍ਹਿਆਂ ਦੀ ਸਮਰੱਥਾ ਲਗਭਗ 21,500 ਹੈ ਅਤੇ ਹਵਾਲਾਤੀ ਤੇ ਬੰਦੀਆਂ ਦੀ ਗਿਣਤੀ ਲਗਭਗ 26,000 ਹੈ।
ਉਨ੍ਹਾਂ ਨੇ ਕਿਹਾ ਕਿ ਭਿਵਾਨੀ ਜੇਲ੍ਹ ਦੇ ਉਦਘਾਟਨ ਮੌਕੇ 'ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੰਦੀਆਂ ਦੀ ਖੁਰਾਕ ਤੇ ਹੋਰ ਵਿਵਸਥਾ ਲਈ 14 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਨਾਲ ਬੰਦੀਆਂ ਨੂੰ ਖਾਣ 'ਚ ਸਬਜ਼ੀ ਤੇ ਦਾਲ ਅਤੇ ਮਿਠਾਈ ਵੀ ਦਿੱਤੀ ਜਾਂਦੀ ਹੈ, ਪਹਿਲਾਂ ਸਿਰਫ ਦਾਲ ਰੋਟੀ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਸੁਸ਼ੀਲ ਮੋਦੀ ਦੀ ਅਗਵਾਈ ਹੇਠ ਆਈ ਸੰਸਦ ਦੀ ਸਥਾਈ ਕਮੇਟੀ ਨੇ ਭੌਂਡਸੀ ਜੇਲ੍ਹ ਦਾ ਨਿਰੀਖਣ ਕੀਤਾ ਸੀ ਅਤੇ ਦੇਖਿਆ ਕਿ ਇੱਥੇ ਜੇਲ੍ਹਾਂ ਵਿਚ ਬਿਹਤਰ ਵਿਵਸਥਾ ਹੈ।