ਚੰਡੀਗੜ੍ਹ: ਵਿੱਤ ਮੰਤਰੀ ਪੀਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਰਚ ਤਕ ਬਿਜਲੀ ਤੋਂ ਸੱਖਣੇ 2.5 ਕਰੋੜ ਘਰਾਂ ਜਾਂ ਪਰਿਵਾਰਾਂ ਤਕ ਬਿਜਲੀ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਵਿੱਤ ਮੰਤਰੀ ਨੇ ਲੋਕ ਸਭਾ ਵਿੱਚ 2019-20 ਦਾ ਬਜਟ ਪੇਸ਼ ਕਰਦਿਆਂ ਕਿਹਾ ਕਿ ਸੌਭਾਗਿਆ ਯੋਜਨਾ ਦਾ ਕੰਮ ਲਗਪਗ ਪੂਰਾ ਹੋ ਗਿਆ ਹੈ।
ਗੋਇਲ ਨੇ ਕਿਹਾ ਕਿ ਮਕਾਨਾਂ ਦੀ ਇਲੈਕਟ੍ਰੀਫਿਕੇਸ਼ਨ ਦਾ ਕੰਮ ਲਗਪਗ ਪੂਰਾ ਹੋ ਚੁੱਕਾ ਹੈ। ਢਾਈ ਕਰੋੜ ਅਜਿਹੇ ਘਰਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਹਾਲੇ ਬਿਜਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੌਭਾਗਿਆ ਯੋਜਨਾ ਦੇ ਤਹਿਤ ਸਾਰੇ ਦਿਲਚਸਪੀ ਰੱਖਣ ਵਾਲੇ ਪਰਿਵਾਰਾਂ ਨੂੰ ਮਾਰਚ, 2019 ਤਕ ਬਿਜਲੀ ਦਾ ਕੁਨੈਕਸ਼ਨ ਮਿਲ ਜਾਏਗਾ।
ਜ਼ਿਕਰਯੋਗ ਹੈ ਕਿ ਸੌਭਾਗਿਆ ਪੋਰਟਲ ਮੁਤਾਬਕ 16,320 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਿਆ) ਤਹਿਤ 2,48,19,168 ਪਰਿਵਾਰਾਂ ਨੂੰ ਬਿਜਲੀ ਦਾ ਕੁਨੈਕਸ਼ਨ ਉਪਲੱਬਧ ਕਰਵਾਇਆ ਗਿਆ ਹੈ। ਇਹ ਯੋਜਨਾ ਸਤੰਬਰ, 2017 ਵਿੱਚ ਸ਼ੁਰੂ ਹੋਈ ਸੀ।
ਕਿਸਾਨਾਂ ਨੂੰ ਇਹ ਸਹਾਇਤਾ ਡਾਇਰੈਕਟ ਪ੍ਰੌਫਿਟ ਟ੍ਰਾਂਜ਼ੈਕਸ਼ਨ (DBT) ਜ਼ਰੀਏ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀ ਜਾਏਗੀ। ਇਹ ਰਕਮ ਉਨ੍ਹਾਂ ਨੂੰ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਏਗੀ। ਪਹਿਲੀ ਕਿਸ਼ਤ ਅਗਲੇ ਮਹੀਨੇ ਦੀ 31 ਤਾਰੀਖ਼ ਤਕ ਕਿਸਾਨਾਂ ਦੇ ਖ਼ਾਤਿਆਂ ਵਿੱਚ ਭੇਜੀ ਜਾਏਗੀ। ਦੋ ਹੈਕਟੇਅਰ ਤੋਂ ਕਾਫੀ ਘੱਟ ਖੇਤਾਂ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇ ਤੌਰ ’ਤੇ ਇਹ ਰਕਮ ਦਿੱਤੀ ਜਾਏਗੀ।