ਨਵੀਂ ਦਿੱਲੀ: ਮੋਦੀ ਸਰਕਾਰ ਨੇ ਅੱਜ ਆਪਣੀ ਸਰਕਾਰ ਦੇ ਆਖਰੀ ਬਜਟ ਨਾਲ ਆਮ ਲੋਕਾਂ ਨੂੰ ਛੱਪੜ ਪਾੜ ਖੁਸ਼ੀਆਂ ਦਿੱਤੀਆਂ ਹਨ। ਲੋਕ ਸਭਾ ‘ਚ ਵਿੱਤ ਮੰਤਰੀ ਪਿਊਸ਼ ਗੋਇਲ ਨੇ ਇਨਕਮ ਟੈਕਟ ‘ਚ ਭਾਰੀ ਛੂਟ ਦਿੰਦੇ ਹੋਏ ਇਸ ਨੂੰ ਢਾਈ ਲੱਖ ਤੋਂ 5 ਲੱਖ ਰੁਪਏ ਕਰ ਦਿੱਤਾ ਹੈ।

ਇਸ ਤਰ੍ਹਾਂ ਮੋਦੀ ਸਰਕਾਰ ਨੇ ਆਖਰੀ ਬਜਟ ਪੇਸ਼ ਕਰ ਮਿਡਲ ਕਲਾਸ ਨੂੰ ਖੁਸ਼ ਕੀਤਾ ਹੈ। ਫਿਲਹਾਲ ਆਮ ਆਦਮੀ ਨੂੰ 2.5 ਲੱਖ ਰੁਪਏ ਦੀ ਇਨਕਮ ‘ਤੇ ਟੈਕਸ ‘ਚ ਛੂਟ ਸੀ ਜਦਕਿ 2.5 ਤੋਂ 5 ਲੱਖ ਰੁਪਏ ਦੀ ਇਨਕਮ ਵਾਲਿਆਂ ਨੂੰ 5% ਟੈਕਸ ਦੇਣਾ ਪੈਂਦਾ ਸੀ। 5-10 ਲੱਖ ਰੁਪਏ ਸਾਲਾਨਾ ਕਮਾਈ ‘ਤੇ 20% ਤੇ 10 ਲੱਖ ਤੋਂ ਉਤੇ ਵਾਲਿਆ ਨੂੰ 30% ਟੈਕਸ ਦੇਣਾ ਪੈਂਦਾ ਹੈ।

ਹੁਣ ਸਰਕਾਰ ਨੇ ਟੈਕਸ ‘ਚ ਸਿਧੇ ਤੌਰ ‘ਤੇ 5 ਲੱਖ ਰੁਪਏ ਸਲਾਨਾ ਕਮਾਈ ਵਾਲਿਆਂ ਨੂੰ ਟੈਕਸ ‘ਚ ਛੂਟ ਦੇ ਦਿੱਤੀ ਹੈ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਮੋਦੀ ਸਰਕਾਰ ਨੇ ਆਮ ਲੋਕਾਂ ਨੂੰ ਖੁਸ਼ ਕਰਨ ਲਈ ਕਾਫੀ ਵੱਡਾ ਦਾਅ ਚੱਲਿਆ ਹੈ।