ਚੇਨਈ: ਕਤਰ ਏਅਰਵੇਜ਼ ਦੇ ਜਹਾਜ਼ ਨੂੰ ਇੱਕ ਮਹਿਲਾ ਨੇ ਚੇਨਈ ਏਅਰਪੋਰਟ 'ਤੇ ਉੱਤਰਨ ਲਈ ਮਜ਼ਬੂਰ ਕਰ ਦਿੱਤਾ। ਦੋਹਾ ਤੋਂ ਬਾਲੀ ਜਾ ਰਿਹਾ ਇਹ ਜਹਾਜ਼ ਇੱਕ ਵਿਵਾਦ ਕਾਰਨ ਉਤਾਰਨਾ ਪਿਆ। ਦਰਅਸਲ ਜਹਾਜ਼ 'ਚ ਬੈਠੇ ਇੱਕ ਪਤੀ ਪਤਨੀ ਜੋੜੇ 'ਚ ਵਿਵਾਦ ਕਾਫੀ ਵਧ ਗਿਆ। ਮਹਿਲਾ ਦਾ ਕਹਿਣਾ ਸੀ ਕਿ ਉਸ ਨੇ ਪਤੀ ਨੇ ਉਸ ਨਾਲ ਧੋਖਾ ਕੀਤਾ ਹੈ ਤੇ ਵਿਵਾਦ ਇੰਨਾ ਵਧ ਗਿਆ ਕਿ ਜਹਾਜ਼ ਹੇਠਾਂ ਉਤਰਾਨਾ ਪਿਆ।

ਦਰਅਸਲ ਮਹਿਲਾ ਨੇ ਜਦੋਂ ਆਪਣੇ ਪਤੀ ਦਾ ਫੋਨ ਫਰੋਲਿਆ ਤਾਂ ਪਤਾ ਲੱਗਿਆ ਕਿ ਪਤੀ ਧੋਖਾ ਦੇ ਰਿਹਾ ਹੈ। ਇਹ ਮਹਿਲਾ ਨਸ਼ੇ 'ਚ ਸੀ ਤੇ ਹਵਾਈ ਜਹਾਜ਼ ਦੇ ਮੈਂਬਰਾਂ ਨਾਲ ਵੀ ਬਦਤਮੀਜ਼ੀ ਕੀਤੀ। ਜਦੋਂ ਹਾਲਾਤ ਬੇਹੱਦ ਖਰਾਬ ਹੋ ਗਈ ਤਾਂ ਉਨ੍ਹਾਂ ਨੇ ਪਤੀ-ਪਤਨੀ ਨੂੰ ਹੇਠਾਂ ਉਤਾਰਨ ਦਾ ਫੈਸਲਾ ਲਿਆ। ਬਾਅਦ 'ਚ ਉਹ ਹੋਰ ਫਲਾਈਟ ਜ਼ਰੀਏ ਦੋਹਾ ਗਏ।

ਸੀਆਈਐਸਐਫ ਨੇ ਕਿਹਾ ਕਿ ਪੰਜ ਨਵੰਬਰ ਨੂੰ ਸਵੇਰੇ 10 ਵਜੇ ਕਤਰ ਏਅਰਵੇਜ਼ ਦੀ ਫਲ਼ਾਈਟ ਨੂੰ ਚੇਨਈ ਉਤਰਨਾ ਪਿਆ ਹੈ। ਇਹ ਦੋ ਯਾਤਰੀਆਂ ਦਾ ਵਿਵਾਦ ਕਾਰਨ ਹੋਇਆ ਸੀ।