ਨਵੀਂ ਦਿੱਲੀ : ਪੈਰਾਡੀਜ਼ ਪੇਪਰਸ ਵਿਦੇਸ਼ਾਂ 'ਚ ਟੈਕਸ ਬਚਾਉਣ ਲਈ ਕੀਤੀ ਗਈ ਇਨਵੈਸਟਮੈਂਟ ਦੀ ਜਾਂਚ ਨਾਲ ਸਬੰਧਤ ਹੈ। ਵਸ਼ਵ ਪੱਧਰ 'ਤੇ 382 ਪੱਤਰਕਾਰਾਂ ਤੇ 92 ਮੀਡੀਆ ਸੰਸਥਾਵਾਂ ਨੇ ਮਿਲ ਕੇ ਇਹ ਖੁਲਾਸਾ ਕੀਤਾ ਹੈ।


ਕਿਵੇਂ ਸਾਹਮਣੇ ਆਏ ਟੈਕਸ ਚੋਰੀ ਦੇ ਦਸਤਾਵੇਜ਼?

ਦੁਨੀਆ ਭਰ 'ਚ 90 ਮੀਡੀਆ ਸੰਸਥਾਵਾਂ ਨਾਲ ਮਿਲ ਕੇ ਖੋਜੀ ਪੱਤਰਕਾਰਾਂ ਦੇ ਅੰਤਰਰਾਸ਼ਟਰੀ ਯੂਨੀਅਨ (ਆਈਸੀਆਈਜੇ) ਨੇ ਇਨ੍ਹਾਂ ਦੀ ਜਾਂਚ ਕੀਤੀ। ਜ਼ਿਆਦਾਤਰ ਦਸਤਾਵੇਜ਼ ਬਰਮੂਡਾ ਸਥਿਤ ਐਪਲਬੀ ਕੰਪਨੀ ਦੇ ਹਨ ਜੋ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਕੰਪਨੀ ਦੇ ਦਸਤਾਵੇਜ਼ ਤੇ ਕੈਰਿਬਿਆਈ ਖੇਤਰ ਦੇ ਕਾਰਪੋਰੇਟ ਰਜਿਸਟਰ ਦੇ ਦਸਤਾਵੇਜ਼ ਜਰਮਨ ਅਖ਼ਬਾਰ ਜਿਊਡ ਡਾਇਚੇ ਤਸਾਈਟੁੰਗ ਨੇ ਹਾਸਲ ਕੀਤੇ ਸਨ। ਅਖਬਾਰ ਨੇ ਆਪਣੇ ਸੂਤਰ ਜਨਤਕ ਨਹੀਂ ਕੀਤੇ ਹਨ। ਲੀਕ ਦੇ ਜਵਾਬ 'ਚ ਐਪਲਬੀ ਨੇ ਕਿਹਾ, ''ਅਸੀਂ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹਾਂ ਕਿ ਸਾਡੇ ਵੱਲੋਂ ਜਾਂ ਸਾਡੇ ਕਲਾਈਂਟਸ ਵੱਲੋਂ ਕੁਝ ਵੀ ਗ਼ਲਤ ਨਹੀਂ ਕੀਤਾ ਗਿਆ ਹੈ।''

ਪਿਛਲੇ ਸਾਲ ਪਨਾਮਾ ਪੇਪਰਸ 'ਚ ਵੀ ਲੀਕ ਹੋਏ ਸਨ ਕਈ ਦਸਤਾਵੇਜ਼

ਪਿਛਲੇ ਸਾਲ ਦੁਨੀਆ 'ਚ ਸਭ ਤੋਂ ਜ਼ਿਆਦਾ ਗੁਪਤਤਾ ਨਾਲ ਕੰਮ ਕਰਨ ਵਾਲੀ ਪਨਾਮਾ ਦੀ ਕੰਪਨੀ ਮੋਸਾਕ ਫੋਂਸੇਕਾ ਦੇ ਲੱਖਾਂ ਕਾਗਜ਼ਾਤ ਲੀਕ ਹੋ ਗਏ ਸਨ। ਇਸ 'ਚ ਲੋਕ ਅਜਿਹੀ ਜਗ੍ਹਾ 'ਤੇ ਆਪਣਾ ਪੈਸਾ ਲਗਾਉਂਦੇ ਹਨ ਜਿਥੇ ਜਿਥੇ ਟੈਕਸ ਚੋਰੀ ਦਾ ਕੋਈ ਚੱਕਰ ਹੀ ਨਾ ਹੋਵੇ। ਖੋਜੀ ਪੱਤਰਕਾਰਾਂ ਦੇ ਅੰਤਰਰਾਸ਼ਟਰੀ ਸਮੂਹ ਨੇ 1 ਕਰੋੜ 15 ਲੱਖ ਗੁਪਤ ਦਸਤਾਵੇਜ਼ਾਂ ਦਾ ਨਿਰਮਾਣ ਕੀਤਾ ਸੀ। ਇਸ ਤੋਂ ਇਹ ਵੀ ਖੁਲਾਸਾ ਹੋਇਆ ਸੀ ਕਿ ਅੱਠ ਕੰਪਨੀਆਂ ਦਾ ਨਵਾਜ਼ ਸ਼ਰੀਫ ਦੇ ਪਰਿਵਾਰ ਨਾਲ ਵੀ ਸਬੰਧ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਾਸ ਦੋਸਤ ਸਰਗੇਈ ਰੇਲਦੁਗਿਨ ਦਾ ਵੀ ਨਾਂ ਇਸ 'ਚ ਆਇਆ ਸੀ। ਪੈਰਾਡਾਈਜ਼ ਦੀ ਤਰ੍ਹਾਂ ਹੀ ਪਨਾਮਾ 'ਚ ਵੀ ਸ਼ੈੱਲ ਕੰਪਨੀਆਂ ਦੇ ਜ਼ਰੀਏ ਲੋਕਾਂ ਤੇ ਕੰਪਨੀਆਂ ਨੇ ਪੈਸੇ, ਪ੍ਰਾਪਰਟੀ ਜਾਂ ਪ੍ਰੋਫਿਟ ਕਿਤੇ ਹੋਰ ਭੇਜ ਕੇ ਘੱਟ ਟੈਕਸ ਅਦਾ ਕਰਨ ਦਾ ਫਾਇਦਾ ਚੁੱਕਿਆ ਸੀ।