ਨਵੀਂ ਦਿੱਲੀ: ਅੱਜ ਪੂਰੀ ਦੁਨੀਆ ਸਾਲ 2019 ਨੂੰ ਅਲਵਿਦਾ ਕਹੇਗੀ ਅਤੇ 2020 ਦਾ ਸਵਾਗਤ ਕਰੇਗੀ। ਰਾਜਧਾਨੀ ਦਿੱਲੀ ਪੁਲਿਸ ਨੇ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਹਨ। ਆਮ ਤੌਰ ‘ਤੇ ਨਵਾਂ ਸਾਲ ਮਨਾਉਣ ਲਈ ਬਾਜ਼ਾਰਾਂ ਅਤੇ ਸ਼ਾਪਿੰਗ ਮਾਲ ਤੋਂ ਲੈ ਰੇਸਤਰਾਂ, ਪੱਬ ਅਤੇ ਬਾਰ ਦੇ ਨੇੜਲੇ ਖੇਤਰ ‘ਚ ਪੁਲਿਸ ਦੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਪੁਲਿਸ ਨੇ ਨਸ਼ੇ ‘ਚ ਹਲੜ ਅਤੇ ਡ੍ਰਾਈਵਿੰਗ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਦਿੱਲੀ ਪੁਲਿਸ ਬੁਲਾਰੇ ਅਨਿਲ ਮਿਤੱਲ ਨੇ ਦੱਸਿਆ ਕਿ ਸਾਵਧਾਨੀ ਲਈ ਸਾਰੇ ਪੀਸੀਆਰ ਵੈਨ, ਰਫ਼ਤਾਰ ਮੋਟਰਸਾਇਕਲ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਸੰਵੇਦਨਸ਼ੀਲ ਥਾਂਵਾਂ ‘ਤੇ ਗਸ਼ਤ ਵੀ ਕਰੇਗੀ।

ਉਨ੍ਹਾਂ ਦੱਸਿਆ ਕਿ ਦਿੱਲੀ ਪੁਲਿਸ ਵੱਖ-ਵੱਖ ਥਾਵਾਂ ‘ਤੇ ਸੈਕਪੋਸਟ ਲਗਾਕੇ ਚੇਕਿੰਗ ਕਰਨ ਦੇ ਨਾਲ ਹੀ ਗਸ਼ਤ ਵੀ ਕਰੇਗੀ। ਟ੍ਰੈਫਿਕ ਪੁਲਿਸ ਕਰਮੀ ਇੱਕ-ਇੱਕ ਕਰਕੇ ਗੱਡੀਆਂ ਦੀ ਜਾਂਚ ਕਰਨਗੇ। ਮਹਿਲਾਵਾਂ ਨੂੰ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਨਵੀਂ ਦਿੱਲੀ ਜ਼ਿਲ੍ਹੇ ‘ਚ ਮਹਿਲਾ ਪੁਲਿਸ ਕਰਮੀਆਂ ਦੀ ਇੱਕ ਟੁਕੜੀ ਤਾਇਨਾਤ ਕੀਤੀ ਜਾਵੇਗੀ।

ਦਿੱਲੀ ਦੇ ਕਨੌਟ ਪਲੇਸ ਅਤੇ ਇੰਡੀਆ ਗੇਟ ਜਿਹੀਆਂ ਕਈ ਥਾਂਵਾਂ ‘ਤੇ ਟ੍ਰੈਫਿਕ ‘ਤੇ ਬੈਨ ਹੋਵੇਗਾ ਅਤੇ ਕਈ ਥਾਂਵਾਂ ਤੇ ਇਸ ਨੂੰ ਕੰਟਰੋਲ ਕਰਨ ਲਈ ਖਾਸ ਪ੍ਰਬੰਧ ਕੀਤੇ ਜਾਣਗੇ। ਉਧਰ ਡੀਐਮਆਰਸੀ ਨੇ ਦੱਸਿਆ ਕਿ ਅੱਜ ਰਾਜੀਵ ਚੌਕ ਮੈਟਰੋ ਰਾਤ ਨੌ ਵਜੇ ਤਕ ਖੁਲ੍ਹਾ ਰਹੇਗਾ।