ਪੀ.ਐੱਮ. ਮੋਦੀ ਨੇ ਦਿੱਤੀਆਂ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ
ਏਬੀਪੀ ਸਾਂਝਾ | 26 Jan 2018 12:51 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 69ਵੇਂ ਗਣਤੰਤਰ ਦਿਵਸ 'ਤੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ 'ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ।' [embed]https://twitter.com/narendramodi/status/956688991184703488?[/embed] ਭਾਰਤ ਲਈ ਇਹ ਗਣਤੰਤਰ ਦਿਵਸ ਬਹੁਤ ਖ਼ਾਸ ਹੈ ਕਿਉਂਕਿ 10 ਦੇਸ਼ਾਂ ਦੇ ਨੇਤਾ ਇਸ ਮੌਕੇ ਭਾਰਤ 'ਚ ਮੌਜੂਦ ਹਨ। ਉਹ ਭਾਰਤ ਦੀ ਫ਼ੌਜੀ ਤਾਕਤ ਅਤੇ ਸਭਿਆਚਾਰ ਦੇ ਰੰਗ ਦੇਖਣਗੇ। ਪਰੇਡ 'ਚ ਫ਼ੌਜ ਦੇ ਜਵਾਨ 'ਆਸੀਆਨ' ਦਾ ਝੰਡਾ ਲੈ ਕੇ ਨਿਕਲਣਗੇ। ਆਸੀਆਨ ਤੋਂ ਭਾਵ 'ਦਿ ਐਸੋਸੀਏਸ਼ਨ ਆਫ਼ ਸਾਊਥ ਈਸਟ ਏਸ਼ੀਅਨ ਨੈਸ਼ਨਸ' ਭਾਵ ਏਸ਼ੀਆਈ ਰਾਸ਼ਟਰ ਸੰਘ ਜੋ ਇੱਕ ਬਹੁ-ਪੱਖੀ ਸੰਘ ਹੈ। ਇਸ ਵਿੱਚ ਥਾਈਲੈਂਡ , ਵੀਅਤਨਾਮ , ਇੰਡੋਨੇਸ਼ੀਆ, ਮਲੇਸ਼ੀਆ, ਫਿਲਪੀਨਜ਼, ਸਿੰਗਾਪੁਰ, ਮਿਆਂਮਾਰ, ਕੰਬੋਡੀਆ, ਲਾਓਸ ਅਤੇ ਬਰੁਨੇਈ ਸ਼ਾਮਲ ਹਨ।