ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ 69ਵੇਂ ਗਣਤੰਤਰ ਦਿਵਸ ਦੇ ਮੌਕੇ ਉੱਤੇ 85 ਲੋਕਾਂ ਨੂੰ ਪਦਮ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ 85 ਲੋਕਾਂ ਵਿੱਚ ਪਹਿਲੀ ਬਾਰ 16 ਵਿਦੇਸ਼ੀਆਂ ਦਾ ਪਦਮ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਵਿੱਚ ਪਹਿਲਾ ਪੁਰਸਕਾਰ ਪਾਉਣ ਵਾਲਿਆਂ ਵਿੱਚ ਵਿਦੇਸ਼ੀਆਂ ਦੀ ਸੰਖਿਆ 6 ਜਾਂ 7 ਹੀ ਰਹਿੰਦੀ ਸੀ।
ਇਸ ਸਾਲ ਕੇਂਦਰ ਸਰਕਾਰ ਵੱਲੋਂ ਕੁੱਲ 85 ਲੋਕਾਂ ਨੂੰ ਆਪਣੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਦੇਣ ਦੇ ਲਈ ਪਦਮ ਸਨਮਾਨ ਨਾਲ ਨਿਵਾਜਿਆ ਜਾਵੇਗਾ। ਇਨ੍ਹਾਂ 85 ਲੋਕਾਂ ਵਿੱਚ 3 ਲੋਕਾਂ ਨੂੰ ਪਦਮ ਵਿਭੂਸ਼ਨ, 9 ਲੋਕਾਂ ਨੂੰ ਪਦਮ ਭੂਸ਼ਨ ਅਤੇ 73 ਲੋਕਾਂ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ।
ਸਾਲ 2018 ਵਿੱਚ ਇਸ ਪੁਰਸਕਾਰ ਲਈ 15,700 ਲੋਕਾਂ ਨੇ ਅਪਲਾਈ ਕੀਤਾ ਸੀ। ਰਾਜ ਸਰਕਾਰ, ਕੇਂਦਰ ਸ਼ਾਸਿਤ ਪ੍ਰਦੇਸ਼, ਮੰਤਰਾਲੇ, ਭਾਰਤ ਸਰਕਾਰ ਦੇ ਵਿਭਾਗ, ਮੁੱਖਮੰਤਰੀ, ਰਾਜ ਦੇ ਰਾਜਪਾਲ ਅਤੇ ਸੰਸਦ ਦੇ ਮੈਂਬਰ ਵੀ ਨਾਮਾਂ ਦੇ ਲਈ ਸਿਫ਼ਾਰਿਸ਼ ਕਰ ਸਕਦੇ ਹਨ। ਪਿਛਲੇ ਸਾਲ 89 ਲੋਕਾਂ ਨੂੰ ਪਦਮ ਪੁਰਸਕਾਰ ਦਿੱਤਾ ਗਿਆ ਸੀ।