ਨਵੀਂ ਦਿੱਲੀ: 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਫਿਲਹਾਲ ਸੱਤਾ 'ਤੇ ਕਾਬਜ਼ ਮੋਦੀ ਸਰਕਾਰ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜ਼ਬਰਦਸਤ ਬਹੁਮਤ ਹਾਸਲ ਕੀਤਾ ਸੀ। ਹੁਣ ਮੋਦੀ ਸਰਕਾਰ ਦਾ ਕਾਰਜਕਾਲ ਆਖਰੀ ਦੌਰ ਵਿੱਚ ਹੈ ਤੇ 2019 ਦੀਆਂ ਚੋਣਾ ਦੀ ਤਿਆਰੀ ਸ਼ੁਰੂ ਹੋ ਚੁੱਕੀਆਂ ਹਨ। ਕੀ ਇਸ ਵਾਰ ਭਾਜਪਾ ਆਪਣੇ ਪ੍ਰਦਰਸ਼ਨ ਨੂੰ ਬਰਕਰਾਰ ਰੱਖ ਪਾਏਗੀ? ਭਾਜਪਾ ਨੇ ਜਨਤਾ ਨੂੰ ਜੋ ਵਾਅਦੇ ਕੀਤਾ ਸੀ, ਕੀ ਉਹ ਪੂਰੇ ਹੋ ਸਕਣਗੇ?
ਇਹ ਸਮਝਣ ਲਈ ਏ.ਬੀ.ਪੀ. ਨਿਊਜ਼ ਨੇ CSDS-ਲੋਕਨੀਤੀ ਰਾਹੀਂ ਦੇਸ਼ ਦਾ ਮੂਡ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਓ ਤੁਹਾਨੂੰ ਦੱਸੀਏ ਕਿ 2019 ਵਿੱਚ ਲੋਕ ਸਭਾ ਚੋਣਾਂ ਦੀ ਕਿਹੋ ਜਿਹੀ ਤਸਵੀਰ ਹੋ ਸਕਦੀ ਹੈ। ਇਹ ਸਰਵੇਖਣ 7 ਤੋਂ 20 ਜਨਵਰੀ ਦੌਰਾਨ ਕੀਤਾ ਗਿਆ ਹੈ। 19 ਸੂਬਿਆਂ ਦੇ 175 ਲੋਕ ਸਭਾ ਸੀਟਾਂ ਦੇ 14336 ਵੋਟਰਾਂ ਦੀ ਰਾਇ ਨਾਲ ਇਸ ਦੇ ਨਤੀਜੇ ਕੱਢੇ ਗਏ ਹਨ।
2019 'ਚ ਕਿਸ ਨੂੰ ਮਿਲੇਗੀ ਕਿੰਨੀ ਕਾਮਯਾਬੀ-
ਪੂਰਬੀ ਭਾਰਤ ਵਿੱਚ ਭਾਜਪਾ ਨੂੰ 68-76, ਕਾਂਗਰਸ ਨੂੰ 15-21 ਤੇ ਹੋਰਾਂ ਨੂੰ 48-56 ਸੀਟਾਂ ਮਿਲਣ ਦੀ ਉਮੀਦ ਹੈ।
ਵੋਟ ਸ਼ੇਅਰ- ਭਾਜਪਾ 43 ਫ਼ੀ ਸਦੀ, ਕਾਂਗਰਸ 21 ਫ਼ੀ ਸਦੀ, ਹੋਰ-36 ਫ਼ੀ ਸਦੀ
ਮੋਦੀ ਸਰਕਾਰ ਦੇ ਕੰਮ ਕਾਰ ਬਾਰੇ ਇਸ ਸਮੇਂ ਕੀ ਸੋਚਦੇ ਹਨ ਲੋਕ-
ਸੰਤੁਸ਼ਟ- 51 ਫ਼ੀ ਸਦੀ, ਅਸੰਤੁਸ਼ਟ- 40 ਫ਼ੀ ਸਦੀ, ਪਤਾ ਨਹੀਂ- 9 ਫ਼ੀ ਸਦੀ
ਮਈ 2017 ਵਿੱਚ ਕੀਤੇ ਸਰਵੇਖਣ ਮੁਤਾਬਕ - ਸੰਤੁਸ਼ਟ ਲੋਕ- 64 ਫ਼ੀ ਸਦੀ, ਅਸੰਤੁਸ਼ਟ ਲੋਕ- 27 ਫ਼ੀ ਸਦੀ, ਪਤਾ ਨਹੀਂ- 9 ਫ਼ੀ ਸਦੀ।
ਇਹ ਅੰਕੜੇ ਇਹ ਵੀ ਦੱਸਦੇ ਹਨ ਕਿ ਮੋਦੀ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ ਤੋਂ ਸੰਤੁਸ਼ਟ ਲੋਕਾਂ ਦੀ ਗਿਣਤੀ ਘਟੀ ਹੈ ਤੇ ਅਸੰਤੁਸ਼ਟ ਲੋਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ।