ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਦੋ ਤਸਵੀਰਾਂ ਰਾਹੀਂ ਦੁਨੀਆ ‘ਚ ਪਾਕਿਸਤਾਨ ਤੇ ਭਾਰਤ ਦੀ ਅਹਿਮੀਅਤ ਦੱਸੀ ਜਾ ਰਹੀ ਹੈ। ਤਸਵੀਰਾਂ ਰਾਹੀਂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਉਨ੍ਹਾਂ ਦੀ ਹੱਦ ‘ਚ ਰਹਿਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਅਸਲ ‘ਚ ਇਮਰਾਨ ਜਦੋਂ ਸਉਦੀ ਅਰਬ ਦੇ ਪ੍ਰਿੰਸ ਦੇ ਪ੍ਰਾਈਵੇਟ ਜੈੱਟ ਰਾਹੀਂ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਲਈ ਪੌੜੀਆਂ ਤੋਂ ਹੇਠ ਡੋਰਮੈਟ ਰੱਖੀ ਸੀ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਫੁੱਲ ਸਾਈਜ਼ ਰੈੱਡ ਕਾਰਪਿਟ ਵਿੱਛਿਆ ਸੀ।


 


ਇੰਨਾ ਹੀ ਨਹੀਂ ਇਮਰਾਨ ਖ਼ਾਨ ਨੂੰ ਰਸੀਵ ਕਰਨ ਯੂਐਨ ‘ਚ ਪਾਕਿ ਦੀ ਰਾਜਦੂਤ ਮਲੀਹਾ ਲੋਧੀ ਆਏ ਸੀ। ਜਦਕਿ ਪੀਐਮ ਮੋਦੀ ਨੂੰ ਰਿਸੀਵ ਕਰਨ ਤਮਾਮ ਅਮਰੀਕੀ ਅਧਿਕਾਰੀ ਮੌਜੂਦ ਸੀ। ਇਸ ਸਭ ਤੋਂ ਬਾਅਦ ਵੀ ਪਾਕਿ ਪੀਐਮ ਇਮਰਾਨ ਹਰ ਥਾਂ ਭਾਰਤ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।



27 ਸਤੰਬਰ ਨੂੰ ਇਮਰਾਨ ਖ਼ਾਨ ਸੰਯੁਕਤ ਰਾਸ਼ਟਰ ‘ਚ ਭਾਸ਼ਣ ਦੇਣ ਵਾਲੇ ਹਨ। ਜਿੱਥੇ ਉਹ ਫੇਰ ਤੋਂ ਕਸ਼ਮੀਰ ਦਾ ਮੁੱਦਾ ਉਠਾਉਣਗੇ। ਫਿਲਹਾਲ ਦੋਵੇਂ ਪੀਐਮ ਦੇ ਸਵਾਗਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ ਜਿਨ੍ਹਾਂ ‘ਤੇ ਲੋਕ ਵੱਖ-ਵੱਖ ਪ੍ਰਤੀਕ੍ਰਿਆਵਾਂ ਦੇ ਰਹੇ ਹਨ।