ASEAN-India Summit: ਪ੍ਰਧਾਨ ਮੰਤਰੀ ਮੋਦੀ ਬੁੱਧਵਾਰ (6 ਸਤੰਬਰ) ਨੂੰ ਇੰਡੋਨੇਸ਼ੀਆ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ASEAN-India ਸੰਮੇਲਨ ਵਿੱਚ ਹਿੱਸਾ ਲੈਣਗੇ। ਇੰਡੋਨੇਸ਼ੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਪੀਐਮਓ ਨੇ ਪ੍ਰਧਾਨ ਮੰਤਰੀ ਦਾ ਬਿਆਨ ਜਾਰੀ ਕੀਤਾ।
ਇਸ ਵਿਚ ਪੀਐਮ ਮੋਦੀ ਨੇ ਕਿਹਾ ਕਿ ਮੈਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਸੱਦੇ 'ਤੇ ਆਸੀਆਨ ਨਾਲ ਸਬੰਧਤ ਬੈਠਕਾਂ ਵਿਚ ਹਿੱਸਾ ਲੈਣ ਲਈ ਜਕਾਰਤਾ ਜਾ ਰਿਹਾ ਹਾਂ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਆਸੀਆਨ ਨੇਤਾਵਾਂ ਨਾਲ ਭਾਰਤ ਦੀ ਭਾਈਵਾਲੀ ਦੇ ਭਵਿੱਖ ਦੇ ਰੂਪਰੇਖਾ 'ਤੇ ਚਰਚਾ ਕਰਨ ਲਈ ਉਤਸੁਕ ਹਾਂ। ਜੋ ਹੁਣ ਆਪਣੇ ਚੌਥੇ ਦਹਾਕੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।
ਪੀਐਮ ਮੋਦੀ ਨੇ ਕੀ ਕੁਝ ਕਿਹਾ?
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਸੀਆਨ ਨਾਲ ਜੁੜਨਾ ਭਾਰਤ ਦੀ 'ਐਕਟ ਈਸਟ' ਨੀਤੀ ਦਾ ਇੱਕ ਮਹੱਤਵਪੂਰਨ ਥੰਮ ਹੈ। ਪਿਛਲੇ ਸਾਲ ਹਸਤਾਖਰ ਕੀਤੇ ਗਏ ਵਿਆਪਕ ਰਣਨੀਤਕ ਸਾਂਝੇਦਾਰੀ ਨਾਲ ਸਾਡੇ ਸਬੰਧਾਂ ਵਿੱਚ ਨਵੀਂ ਗਤੀਸ਼ੀਲਤਾ ਆਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 18ਵੇਂ ਈਸਟ ਏਸ਼ੀਆ ਸਮਿਟ (ਈਏਐਸ) ਵਿੱਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ: India or Bharat Issue : PM ਮੋਦੀ ਨੇ ਭਾਰਤ ਤੇ ਇੰਡੀਆ ਮਸਲੇ 'ਤੇ ਮੰਤਰੀਆਂ ਨੂੰ ਦਿੱਤੀ ਹਦਾਇਤ, ਸਨਾਤਨ ਧਰਮ ਨੂੰ ਬਾਰੇ ਵੀ ਦਿੱਤਾ ਬਿਆਨ
ਉਨ੍ਹਾਂ ਕਿਹਾ ਕਿ ਇਹ ਮੰਚ ਭੋਜਨ, ਊਰਜਾ ਸੁਰੱਖਿਆ, ਵਾਤਾਵਰਨ, ਸਿਹਤ ਅਤੇ ਡਿਜੀਟਲ ਪਰਿਵਰਤਨ ਸਮੇਤ ਖੇਤਰ ਲਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਕਰਨ ਦਾ ਇੱਕ ਲਾਭਦਾਇਕ ਮੌਕਾ ਪ੍ਰਦਾਨ ਕਰਦਾ ਹੈ। ਮੈਂ ਇਨ੍ਹਾਂ ਗਲੋਬਲ ਚੁਣੌਤੀਆਂ ਨੂੰ ਸਮੂਹਿਕ ਤੌਰ 'ਤੇ ਹੱਲ ਕਰਨ ਲਈ ਵਿਹਾਰਕ ਸਹਿਯੋਗ ਦੇ ਉਪਾਵਾਂ 'ਤੇ ਹੋਰ EAS ਨੇਤਾਵਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੀ ਉਮੀਦ ਕਰਦਾ ਹਾਂ।
ਪਿਛਲੇ ਸਾਲ ਦੀ ਇੰਡੋਨੇਸ਼ੀਆ ਦੀ ਯਾਤਰਾ ਨੂੰ ਕੀਤਾ ਯਾਦ
ਪਿਛਲੇ ਸਾਲ ਬਾਲੀ ਵਿੱਚ ਹੋਏ ਜੀ-20 ਸਿਖਰ ਸੰਮੇਲਨ ਲਈ ਆਪਣੀ ਇੰਡੋਨੇਸ਼ੀਆ ਫੇਰੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਦੌਰਾ ਆਸੀਆਨ ਖੇਤਰ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਡੂੰਘਾ ਕਰੇਗਾ। ਜੀ-20 ਸੰਮੇਲਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦੀ ਜਕਾਰਤਾ ਯਾਤਰਾ ਨੂੰ ਛੋਟਾ ਰੱਖਿਆ ਗਿਆ ਹੈ।
ਇਹ ਹੈ ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ
ਪ੍ਰਧਾਨ ਮੰਤਰੀ ਮੋਦੀ 7 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 3 ਵਜੇ ਜਕਾਰਤਾ ਪਹੁੰਚਣਗੇ। ਇਸ ਤੋਂ ਬਾਅਦ ਸਵੇਰੇ 7 ਵਜੇ ਉਹ ਆਸੀਆਨ ਇੰਡੀਆ ਸਮਿਟ ਲਈ ਰਵਾਨਾ ਹੋਣਗੇ ਅਤੇ ਸੰਮੇਲਨ 'ਚ ਹਿੱਸਾ ਲੈਣਗੇ। 8:45 ਵਜੇ ਉਹ ਪੂਰਬੀ ਏਸ਼ੀਆ ਸੰਮੇਲਨ ਵਿੱਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ: Chandrayaan 3 Photo: NASA ਦੇ LRO ਪੁਲਾੜ ਯਾਨ ਦੇ ਕੈਮਰੇ 'ਚ ਕੈਦ ਹੋਇਆ ਵਿਕਰਮ ਲੈਂਡਰ, ਚੰਦ 'ਤੇ ਦਿਖਿਆ ਕੁਝ ਇਦਾਂ ਦਾ ਨਜ਼ਾਰਾ