ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇਸ ਵਾਰ ਦੀ ਦੀਵਾਲੀ ਸੁਰੱਖਿਆ ਬਲਾਂ ਦੇ ਨਾਮ ਸਮਰਪਿਤ ਕਰਨ ਲਈ ਆਖਿਆ ਹੈ। 25 ਵੀ ਵਾਰ ਦੇਸ਼ ਵਾਸੀਆਂ ਨਾਲ 'ਮੰਨ ਕੀ ਬਾਤ' ਪ੍ਰੋਗਰਾਮ ਤਹਿਤ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਕੁੱਝ ਮਹੀਨਿਆਂ ਤੋਂ ਜੋ ਘਟਨਾਵਾਂ ਹੋ ਰਹੀਆਂ ਹਨ ਉਸ ਦੌਰਾਨ ਸੈਨਾ ਦੇ ਜਵਾਨਾਂ ਬਹੁਤ ਕੁੱਝ ਖੋਹ ਰਹੇ ਹਨ।
ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਸੈਨਾ ਦੇ ਜਵਾਨਾਂ ਦੇ ਇਸ ਤਿਆਗ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਇਸ ਲਈ ਇਹ ਦੀਵਾਲੀ ਇਹਨਾਂ ਬਹਾਦਰ ਸੈਨਿਕਾਂ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀਆਂ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਆਖਿਆ ਕਿ ਇਸ ਦਿਨ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਦੌਰਾਨ ਘਰਾਂ ਨੂੰ ਹੀ ਨਹੀਂ, ਸਗੋਂ ਪੂਰੇ ਇਲਾਕੇ ਦੀ ਸਫ਼ਾਈ ਕੀਤੀ ਜਾਵੇ। ਇਸ ਦੌਰਾਨ ਪ੍ਰਧਾਨ ਮੰਤਰੀ ਹਿਮਾਚ ਦੇ ਕਿਨੌਰ ਵਿੱਚ ਤੈਨਾਤ ਸੁਰਖਿਆ ਬਲਾਂ ਕੋਲ਼ ਪਹੁੰਚੇ ਅਤੇ ਉਹਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਪੂਰੇ ਦੇਸ਼ ਵਿੱਚ ਦੀਵਾਲੀ ਦੀਆਂ ਰੌਣਕਾਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਦੇ ਮੌਕੇ ਉੱਤੇ ਖ਼ਾਸ ਤਰੀਕੇ ਨਾਲ ਭਾਰਤੀਆਂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸਿੰਗਾਪੁਰ ਦੀ ਹਰ ਗਲੀ ਵਿੱਚ ਦੀਵਾਲੀ ਦਾ ਜਸ਼ਨ ਹੈ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਦੇਸ਼ ਵਾਸੀ ਖੁੱਲ੍ਹੇ ਵਿੱਚ ਜੰਗਲ ਪਾਣੀ ਨਾ ਜਾਣ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ITBP
ਜਵਾਨ ਵਿਕਾਸ ਠਾਕੁਰ ਨੇ ਪਿੰਡ ਵਿੱਚ ਬਾਥਰੂਮ ਬਣਾਉਣ ਲਈ 57 ਹਜ਼ਾਰ ਰੁਪਏ ਦਿੱਤੇ। ਜਿਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ।