PM Modi On Japan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-24 ਮਈ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਕਵਾਡ ਨੇਤਾਵਾਂ ਦੀ ਸ਼ਿਖਰ ਬੈਠਕ 'ਚ ਵੀ ਸ਼ਿਰਕਤ ਕਰਨਗੇ। ਆਪਣੇ ਜਾਪਾਨ ਦੌਰੇ ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਟਵੀਟ ਕੀਤਾ, "ਮੈਂ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ (Fumio Kishida) ਦੇ ਸੱਦੇ 'ਤੇ ਜਾ ਰਿਹਾ ਹਾਂ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮਾਰਚ 2022 ਵਿੱਚ, ਮੈਨੂੰ 14ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਕਿਸ਼ਿਦਾ ਦੀ ਮੇਜ਼ਬਾਨੀ ਕਰਨ ਦਾ ਮੋਕਾ ਮਿਲਿਆ ਸੀ। ਟੋਕੀਓ ਦੀ ਆਪਣੀ ਯਾਤਰਾ ਵਿੱਚ, ਮੈਂ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਯੋਗ ਹੋਣਾ ਚਾਹਾਂਗਾ। ਮੈਂ ਗੱਲਬਾਤ ਦੀ ਉਡੀਕ ਕਰ ਰਿਹਾ ਹਾਂ।"










ਪੀਐਮ ਮੋਦੀ ਨੇ ਕਿਹਾ, "ਮੈਂ ਕਵਾਡ ਨੇਤਾਵਾਂ ਦੇ ਸੰਮੇਲਨ ਵਿੱਚ ਵੀ ਹਿੱਸਾ ਲਵਾਂਗਾ। ਇਸ ਦੌਰਾਨ ਅਸੀਂ ਭਾਰਤ-ਪ੍ਰਸ਼ਾਂਤ ਖੇਤਰ ਦੇ ਵਿਕਾਸ ਅਤੇ ਆਪਸੀ ਹਿੱਤਾਂ ਦੇ ਵਿਸ਼ਵ ਮੁੱਦਿਆਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗੇ।" ਪੀਐਮ ਮੋਦੀ ਨੇ ਅੱਗੇ ਕਿਹਾ, ''ਮੈਂ ਰਾਸ਼ਟਰਪਤੀ ਜੋਅ ਬਿਡੇਨ ਨਾਲ ਦੁਵੱਲੀ ਬੈਠਕ ਕਰਾਂਗਾ ਜਿੱਥੇ ਅਸੀਂ ਅਮਰੀਕਾ ਨਾਲ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕਰਾਂਗੇ।

ਇਸ ਦੇ ਨਾਲ ਹੀ, ਨਵੇਂ ਚੁਣੇ ਗਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਪਹਿਲੀ ਵਾਰ ਕਵਾਡ ਲੀਡਰਜ਼ ਸੰਮੇਲਨ ਵਿੱਚ ਸ਼ਾਮਲ ਹੋਣਗੇ।ਪੀਐਮ ਮੋਦੀ ਨੇ ਕਿਹਾ, "ਮੈਂ ਉਨ੍ਹਾਂ ਨਾਲ ਦੁਵੱਲੀ ਮੀਟਿੰਗ ਦੀ ਉਡੀਕ ਕਰ ਰਿਹਾ ਹਾਂ ਜਿਸ ਦੌਰਾਨ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਤਹਿਤ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।"