ਮੁਬੰਈ: ਸ਼ਿਵ ਸੈਨਾ ਨੇ ਸੋਸ਼ਲ ਮੀਡੀਆ ਅਕਾਉਂਟ ਛੱਡਣ ਬਾਰੇ ਆਪਣੇ ਟਵੀਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੁਟਕੀ ਲਈ। ਬੁੱਧਵਾਰ ਨੂੰ ਪਾਰਟੀ ਦੇ ਮੁੱਖ ਪੱਤਰ 'ਸਮਾਨਾ' ਦੇ ਇੱਕ ਸੰਪਾਦਕੀ ਵਿੱਚ, ਸੈਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰਤਨ ਟਾਟਾ ਦੀ ਨਕਲ ਕਰਨ ਤੇ ਲੋਕਾਂ ਦੇ ਮਸਲਿਆਂ ਨੂੰ ਉਠਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸਕਾਰਾਤਮਕ ਵਰਤੋਂ ਕਰਨ ਦੀ ਸਲਾਹ ਦਿੱਤੀ।

ਪੀਐਮ ਮੋਦੀ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ ਕਿ-


ਬਾਅਦ ਵਿੱਚ ਉਨ੍ਹਾਂ ਅਗਲੇ ਦਿਨ ਟਵੀਟ ਕੀਤਾ ਕਿ-


ਸੈਨਾ ਨੇ ਬੁੱਧਵਾਰ ਨੂੰ ਕਿਹਾ, “ਬਹੁਤ ਸਾਰੇ ਮੋਦੀ-ਭਗਤ ਇਸ ਗੱਲ ਨਾਲ ਕੁਝ ਘੰਟਿਆਂ ਲਈ ਚਿੰਤਤ ਹੋ ਗਏ ਸਨ…ਪਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਭਾਜਪਾ ਦੇ ਆਕਸੀਜਨ ਹਨ ਤੇ ਇਹ ਅਸੰਭਵ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਲਾਇਫ ਲਾਈਨ ਨੂੰ ਕੱਟ ਦੇਣਗੇ।

ਅਸਲ ਵਿੱਚ, ਸੋਸ਼ਲ ਮੀਡੀਆ ਨੂੰ ਸਕਾਰਾਤਮਕ ਚੀਜ਼ਾਂ ਲਈ ਵਰਤਿਆ ਜਾ ਸਕਦਾ ਹੈ। ਸੈਨਾ ਨੇ ਸੰਪਾਦਕੀ ਵਿੱਚ ਕਿਹਾ ਕਿ,  “ ਰਤਨ ਟਾਟਾ ਵੱਲੋਂ ਹਾਲ ਹੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਜਦੋਂ ਉਸ ਨੇ ਇੱਕ ਸਵੱਛਤਾ ਕਰਮਚਾਰੀ ਦੀ ਧੀ ਦੀ ਮੁਸ਼ਕਲ ਨੂੰ ਸੋਸ਼ਲ ਮੀਡੀਆ ਤੇ ਦਿਖਾਇਆ ਸੀ। ਸੋਸ਼ਲ ਮੀਡੀਆ ਛੱਡਣ ਦੀਆਂ ਅਫਵਾਹਾਂ ਦੀ ਬਜਾਏ, ਮੋਦੀ ਨੂੰ ਟਾਟਾ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ। ਜੇ ਉਹ ਅਜਿਹਾ ਕਰਦਾ ਹੈ, ਤਾਂ ਉਸ ਦੇ ਸਾਈਬਰ ਯੋਧਿਆਂ ਦਾ ਕੀ ਹੋਵੇਗਾ? ”

ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਸੋਸ਼ਲ ਮੀਡੀਆ ਨਾਲ “Goebbels propaganda” ਦੀ ਵਰਤੋਂ ਕਰਦਿਆਂ ਜਿੱਤੀਆਂ ਸਨ ਪਰ ਸੋਸ਼ਲ ਮੀਡੀਆ ਦਾ ਹਥਿਆਰ ਹੁਣ ਭਾਜਪਾ ਦੇ ਵਿਰੁੱਧ ਹੋ ਰਿਹਾ ਹੈ।

ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ, “ਭਾਜਪਾ ਦੇ ਸਾਈਬਰ ਯੋਧੇ ਝਾਰਖੰਡ ਤੋਂ ਹਾਰ ਗਏ। ਦਿੱਲੀ ਵਿੱਚ, ਇੱਕ ਵੱਡੀ ਸਾਈਬਰ ਆਰਮੀ ਤਾਇਨਾਤ ਕਰਨ ਦੇ ਬਾਵਜੂਦ, ਭਾਜਪਾ ਨੂੰ ਹਾਰ ਵੇਖਣੀ ਪਾਈ। ਭਾਜਪਾ ਨੇ ਇੱਕ ਮੁਹਿੰਮ ਚਲਾਈ ਕਿ ਸੀਏਏ ਵਿਰੁੱਧ ਲੋਕ ਦੇਸ਼ ਵਿਰੋਧੀ ਹਨ, ਪਰ ਲੋਕਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਭਾਜਪਾ ਦਾ ਸਾਈਬਰ ਹਥਿਆਰ ਹੁਣ ਭਾਜਪਾ ਦੇ ਵਿਰੁੱਧ ਹੋ ਰਿਹਾ ਹੈ, ਸ਼ਾਇਦ ਇਹੀ ਕਾਰਨ ਸੀ ਕਿ ਮੋਦੀ ਸੋਸ਼ਲ ਮੀਡੀਆ ਤਿਆਗ ਵੱਲ ਦੇਖ ਰਹੇ ਸਨ? ”