ਨਵੀਂ ਦਿੱਲੀ: ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦਾ ਰਾਹ ਸਾਫ ਹੋ ਗਿਆ ਹੈ। ਰਾਸ਼ਟਰਪਤੀ ਨੇ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦੋਸ਼ੀਆਂ ਕੋਲ ਹੁਣ ਸਾਰੇ ਵਿਕਲਪ ਖਾਰਜ ਹੋ ਚੁੱਕੇ ਹਨ। ਉਂਝ ਤਾਂ ਦੋਸ਼ੀਆਂ ਨੂੰ 3 ਮਾਰਚ ਨੂੰ ਫਾਂਸੀ ਹੋਣੀ ਸੀ, ਪਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ 'ਤੇ ਅਗਲੇ ਨਿਰਦੇਸ਼ ਤੱਕ ਰੋਕ ਲਾ ਦਿੱਤੀ ਸੀ।


ਅਦਾਲਤ ਨੇ ਇਹ ਰੋਕ ਇਸ ਕਰਕੇ ਲਾਈ ਸੀ ਕਿਉਂਕਿ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਕੋਲ ਬਕਾਇਆ ਸੀ। ਹੁਣ ਰਾਸ਼ਟਰਪਤੀ ਨੇ ਇਸ 'ਤੇ ਹੀ ਫੈਸਲਾ ਲਿਆ ਹੈ। ਇਸ ਲਈ ਜਲਦ ਹੀ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਨਿਰਭਿਆ ਕੇਸ: ਪਟਿਆਲਾ ਹਾਊਸ ਕੋਰਟ ਨੇ ਖਾਰਜ ਕੀਤੀ ਦੋਸ਼ੀਆਂ ਦੀ ਪਟੀਸ਼ਨ, ਕੱਲ੍ਹ ਸਵੇਰੇ ਹੋਵੇਗੀ ਫਾਂਸੀ

ਕਾਨੂੰਨੀ ਖੇਡ! ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਫੇਰ ਟਲੀ

Nirbhaya Case: ਦੋਸ਼ੀਆਂ ਦੀ ਫਾਂਸੀ ਟਲਣ ਤੋਂ ਦੁਖੀ ਨਿਰਭਿਯਾ ਦੀ ਮਾਂ, ਜਾਣੋ ਕੀ ਕਿਹਾ