Pm modi interview: ਨਿਊਜ਼ਵੀਕ ਮੈਗਜ਼ੀਨ ਦੇ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਚੀਨ ਦਰਮਿਆਨ ਸਥਿਰ ਅਤੇ ਸ਼ਾਂਤੀਪੂਰਨ ਸਬੰਧਾਂ ਦੀ ਮਹੱਤਤਾ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਾ ਸਿਰਫ਼ ਦੋਵਾਂ ਦੇਸ਼ਾਂ ਲਈ, ਸਗੋਂ ਪੂਰੇ ਖੇਤਰ ਅਤੇ ਵਿਸ਼ਵ ਲਈ ਉਸ ਦੀ ਮਹੱਤਤਾ ਨੂੰ ਉਜਾਗਰ ਕੀਤਾ। ਮੋਦੀ ਨੇ ਸਕਾਰਾਤਮਕ ਅਤੇ ਉਸਾਰੂ ਦੁਵੱਲੇ ਸਬੰਧਾਂ ਰਾਹੀਂ ਸਰਹੱਦਾਂ 'ਤੇ ਅਮਨ-ਸ਼ਾਂਤੀ ਦੀ ਬਹਾਲੀ ਅਤੇ ਨਿਰੰਤਰਤਾ ਦੇ ਸਬੰਧਾਂ ਨੂੰ ਆਸ਼ਾਵਾਦੀ ਦੱਸਿਆ।


"ਨਰਿੰਦਰ ਮੋਦੀ ਅਤੇ ਅਨਸਟੋਪੇਬਲ ਰਾਈਜ਼ ਆਫ ਇੰਡੀਆ" ਵਾਲੇ ਵਿਸ਼ੇ ‘ਤੇ ਇੰਟਰਵਿਊ ਦਿੰਦਿਆਂ ਹੋਇਆਂ PM ਮੋਦੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਪਾਕਿਸਤਾਨ ਨਾਲ ਸਬੰਧਾਂ, ਚੌਗਿਰਦੇ, ਰਾਮ ਮੰਦਰ ਅਤੇ ਲੋਕਤੰਤਰ ਤੱਕ ਦੇ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ।


ਦੱਸ ਦਈਏ ਕਿ ਹਾਲ ਹੀ ਵਿੱਚ ਇਹ ਇੰਟਰਵਿਊ ਅਮਰੀਕੀ ਮੈਗਜ਼ੀਨ ਹੋਈ ਸੀ। ਇੰਟਰਵਿਊ ਵਿੱਚ ਭਾਰਤ ਦੀ ਸ਼ਾਨਦਾਰ ਆਰਥਿਕ ਸਥਿਤੀ ਅਤੇ ਵਿਸ਼ਵ ਪੱਧਰ 'ਤੇ ਇਸ ਦੇ ਵਧਦੇ ਕੂਟਨੀਤਕ ਰਿਸ਼ਤੇ, ਵਿਗਿਆਨਕ ਅਤੇ ਫੌਜੀ ਪ੍ਰਭਾਵ 'ਤੇ ਜ਼ੋਰ ਦਿੱਤਾ। ਭਾਰਤ ਦਾ ਤੇਜ਼ ਆਰਥਿਕ ਵਿਕਾਸ, ਇਸ ਦੇ ਕੂਟਨੀਤਕ ਭਾਰ ਦੇ ਨਾਲ, ਇਸ ਨੂੰ ਵਿਸ਼ਵ ਲਈ ਖਾਸ ਮਹੱਤਵ ਵਾਲੀ ਇੱਕ ਉੱਭਰਦੀ ਮਹਾਂਸ਼ਕਤੀ ਦੇ ਰੂਪ ਵਿੱਚ ਸਥਾਨ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇੰਟਰਵਿਊ ਵਿੱਚ ਕਿਹਾ, "ਉਨ੍ਹਾਂ ਦਾ ਉਦੇਸ਼ ਤੇਜ਼ ​​ਆਰਥਿਕ ਵਿਕਾਸ ਕਰਨਾ, ਗਰੀਬਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਸਮਾਜਿਕ ਗਤੀਸ਼ੀਲਤਾ ਨੂੰ ਯਕੀਨੀ ਬਣਾਉਣਾ ਹੈ।"


ਮੋਦੀ ਨੇ ਭਾਰਤ ਦੇ ਲੋਕਤੰਤਰੀ ਸਿਧਾਂਤਾਂ ਬਾਰੇ ਵੀ ਚਰਚਾ ਕੀਤੀ। ਇਸ ਦੇ ਨਾਲ ਹੀ ਦੇਸ਼ ਦੇ ਵਿਸ਼ਾਲ ਵੋਟਰਾਂ, ਮਤਦਾਨ ਅਤੇ ਮੀਡੀਆ ਦੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਨੇ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ" ਦੇ ਮੋਟੋ ਦਾ ਹਵਾਲਾ ਦਿੰਦਿਆਂ ਹੋਇਆਂ ਸਮਾਵੇਸ਼ੀ ਵਿਕਾਸ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। "ਭਾਰਤ ਅਤੇ ਪੱਛਮ ਵਿੱਚ ਕੁਝ ਲੋਕ ਹਨ ਜਿਹੜੇ ਭਾਰਤ ਦੇ ਲੋਕਾਂ ਨਾਲ [ਸੰਬੰਧ] ਗੁਆ ਚੁੱਕੇ ਹਨ - ਉਨ੍ਹਾਂ ਦੀਆਂ ਵਿਚਾਰ ਪ੍ਰਕਿਰਿਆਵਾਂ, ਭਾਵਨਾਵਾਂ ਅਤੇ ਅਕਾਂਖਿਆਵਾਂ। ਇਹ ਲੋਕ ਬਦਲਵੇਂ ਹਕੀਕਤਾਂ ਦੇ ਆਪਣੇ ਈਕੋ ਚੈਂਬਰ ਵਿੱਚ ਵੀ ਰਹਿੰਦੇ ਹਨ। ਮੀਡੀਆ ਦੀ ਆਜ਼ਾਦੀ ਨੂੰ ਘੱਟ ਕਰਨ ਦੇ ਸ਼ੱਕੀ ਦਾਅਵਿਆਂ ਨਾਲ ਲੋਕਾਂ ਨਾਲ ਆਪਣੇ ਮਤਭੇਦ ਹਨ।"


ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਇੱਕ ਲੋਕਤੰਤਰ ਹੈ, "ਸਿਰਫ਼ ਇਸ ਲਈ ਨਹੀਂ ਕਿ ਸਾਡਾ ਸੰਵਿਧਾਨ ਅਜਿਹਾ ਕਹਿੰਦਾ ਹੈ, ਸਗੋਂ ਇਸ ਲਈ ਵੀ ਕਿਉਂਕਿ ਇਹ ਸਾਡੇ ਜੀਨ ਵਿੱਚ ਹੈ।"


ਪੀਐਮ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਲੋਕਾਂ ਵਿੱਚ ਜ਼ਿੰਦਗੀ ਜਿਉਣ ਦੀ ਉਮੀਦ ਜਾਗੀ ਹੈ। "ਆਰਟੀਕਲ 370 ਹਟਾਉਣ ਤੋਂ ਬਾਅਦ, ਇਹ ਖੇਤਰ ਵਿਸ਼ਵਵਿਆਪੀ ਸਮਾਗਮਾਂ ਲਈ ਇੱਕ ਸਵਾਗਤਯੋਗ ਸਥਾਨ ਬਣ ਗਿਆ ਹੈ, ਜਿਸ ਵਿੱਚ ਫਾਰਮੂਲਾ 4 ਰੇਸਿੰਗ ਈਵੈਂਟ, ਮਿਸ ਵਰਲਡ ਅਤੇ ਜੀ-20 ਮੀਟਿੰਗਾਂ ਵਰਗੇ ਮਹੱਤਵਪੂਰਨ ਇਕੱਠਾਂ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।


ਡਿਜੀਟਲ ਇਨੋਵੇਸ਼ਨ 'ਤੇ ਚਰਚਾ ਕਰਦਿਆਂ ਹੋਇਆਂ ਪੀਐਮ ਮੋਦੀ ਨੇ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਡਿਜੀਟਲ ਲੈਣ-ਦੇਣ ਦੀ ਸਹੂਲਤ ਲਈ UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) ਦੀ ਸਫਲਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਪਣੇ ਮਜ਼ਬੂਤ ​​ਆਰਥਿਕ ਸਬੰਧਾਂ ਦੇ ਮੱਦੇਨਜ਼ਰ UPI ਸੇਵਾਵਾਂ ਦੀ ਭਾਰਤ ਅਤੇ ਅਮਰੀਕਾ ਦੋਵਾਂ ਨੂੰ ਲਾਭ ਪਹੁੰਚਾਉਣ ਦੀ ਸੰਭਾਵਨਾ ਨੂੰ ਉਜਾਗਰ ਕੀਤਾ।


ਮੋਦੀ ਨੇ ਆਪਣੇ ਜਨਸੰਖਿਆ ਲਾਭਅੰਸ਼ ਦੀ ਵਰਤੋਂ ਕਰਨ ਅਤੇ ਖੋਜ ਅਤੇ ਵਿਕਾਸ ਵਿੱਚ ਨਿਵੇਸ਼ਾਂ ਰਾਹੀਂ ਆਪਣੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਗਰੀਬੀ ਖਤਮ ਕਰਨ ਅਤੇ ਸਮਾਜ ਭਲਾਈ ਸਕੀਮਾਂ ਵਿੱਚ ਸਰਕਾਰ ਦੇ ਯਤਨਾਂ 'ਤੇ ਜ਼ੋਰ ਦਿੱਤਾ, ਜਿਨ੍ਹਾਂ ਨੇ ਲੱਖਾਂ ਲੋਕਾਂ ਦੇ ਜੀਵਨ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਭਾਰਤ ਦੀਆਂ ਘੱਟ-ਗਿਣਤੀਆਂ ਨੂੰ ਵੀ ਗਰੀਬੀ ਦੀ ਮਾਰ ਨਹੀਂ ਝਲਣੀ ਪੈ ਰਹੀ ਹੈ। ਘੱਟ ਗਿਣਤੀਆਂ ਜਿਵੇਂ ਕਿ ਮੁਸਲਮਾਨ, ਈਸਾਈ, ਬੋਧੀ, ਸਿੱਖ, ਜੈਨ ਜਾਂ ਇੱਥੋਂ ਤੱਕ ਕਿ ਪਾਰਸੀ ਵਰਗ ਵੀ ਆਪਣੀ ਖੁਸ਼ਹਾਲ ਜ਼ਿੰਦਗੀ ਜਿਉਂਦਾ ਹੈ।


ਇਹ ਵੀ ਪੜ੍ਹੋ: Accident Video: ਦਿਲ ਦਹਿਲਾਉਣ ਵਾਲਾ ਐਕਸੀਡੈਂਟ, ਫੁਟਬਾਲ ਵਾਗ ਉਛਲਦੀ ਰਹੀ ਕਾਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ


ਇੰਟਰਵਿਊ ਦੌਰਾਨ ਪਾਕਿਸਤਾਨ ਨਾਲ ਸਬੰਧਾਂ ਬਾਰੇ ਪੁੱਛੇ ਜਾਣ 'ਤੇ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਦੀ ਵਕਾਲਤ ਕੀਤੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਭੇਜੇ ਜਾਣ 'ਤੇ ਮੋਦੀ ਨੇ ਕਿਹਾ, 'ਮੈਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਨਹੀਂ ਕਰਾਂਗਾ'।


ਅਯੁੱਧਿਆ ਵਿੱਚ ਰਾਮ ਮੰਦਰ ਦੇ ਮਹੱਤਵ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਦਾ ਨਾਮ ਸਾਡੀ ਰਾਸ਼ਟਰੀ ਚੇਤਨਾ ਉੱਤੇ ਛਪਿਆ ਹੋਇਆ ਹੈ। ਭਗਵਾਨ ਰਾਮ ਦੇ ਜੀਵਨ ਨੇ ਸਾਡੀ ਸਭਿਅਤਾ ਵਿੱਚ ਵਿਚਾਰਾਂ ਅਤੇ ਕਦਰਾਂ-ਕੀਮਤਾਂ ਦਾ ਢਾਂਚਾ ਸਥਾਪਤ ਕੀਤਾ ਹੈ। ਉਨ੍ਹਾਂ ਦਾ ਨਾਮ ਸਾਡੀ ਪਵਿੱਤਰ ਧਰਤੀ ਦੇ ਹਰ ਕੋਨੇ ਵਿੱਚ ਗੂੰਜਦਾ ਹੈ। ਇਸ ਲਈ 11 ਦਿਨਾਂ ਦੀਆਂ ਵਿਸ਼ੇਸ਼ ਰਸਮਾਂ ਦੌਰਾਨ, ਮੈਂ ਉਨ੍ਹਾਂ ਸਥਾਨਾਂ ਦੀ ਯਾਤਰਾ ਕੀਤੀ ਜਿੱਥੇ ਸ਼੍ਰੀ ਰਾਮ ਦੇ ਪੈਰਾਂ ਦੇ ਨਿਸ਼ਾਨ ਹਨ।'


ਪੀਐਮ ਮੋਦੀ ਨੇ ਕਿਹਾ ਕਿ ਸ਼੍ਰੀ ਰਾਮ ਮੰਦਿਰ ਦਾ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਇੱਕ ਇਤਿਹਾਸਕ ਪਲ ਸੀ ਅਤੇ ਇਹ ਸਦੀਆਂ ਦੀ ਲਗਨ ਅਤੇ ਬਲੀਦਾਨ ਦਾ ਨਤੀਜਾ ਸੀ। ਜਦੋਂ ਮੈਨੂੰ ਸਮਾਰੋਹ ਦਾ ਹਿੱਸਾ ਬਣਨ ਲਈ ਕਿਹਾ ਗਿਆ ਤਾਂ ਮੈਨੂੰ ਪਤਾ ਸੀ ਕਿ ਮੈਂ ਦੇਸ਼ ਦੇ 1.4 ਅਰਬ ਲੋਕਾਂ ਦੀ ਨੁਮਾਇੰਦਗੀ ਕਰਾਂਗਾ ਜਿਨ੍ਹਾਂ ਨੇ ਸਦੀਆਂ ਤੋਂ ਰਾਮ ਲੱਲਾ ਦੀ ਵਾਪਸੀ ਲਈ ਇੰਤਜ਼ਾਰ ਕੀਤਾ ਹੈ।


ਇਹ ਵੀ ਪੜ੍ਹੋ: Hardeep Nijjar Case: ਟਰੂਡੋ ਨੇ ਮੁੜ ਭਾਰਤ 'ਤੇ ਕੀਤਾ ਤਿੱਖਾ ਹਮਲਾ, ਮੋਦੀ ਸਰਕਾਰ 'ਤੇ ਫਿਰ ਖੜ੍ਹੇ ਕੀਤੇ ਸਵਾਲ