ਦੇਸ਼ 'ਚ ਜੋ 70 ਸਾਲ 'ਚ ਨਹੀਂ ਹੋਇਆ, ਉਹ 70 ਦਿਨਾਂ 'ਚ ਕਰ ਵਿਖਾਇਆ, ਮੋਦੀ ਦਾ ਦਾਅਵਾ
ਏਬੀਪੀ ਸਾਂਝਾ | 15 Aug 2019 11:26 AM (IST)
ਅੱਜ ਦੇਸ਼ ਭਰ 'ਚ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ 'ਤੇ ਤਿਰੰਗਾ ਫਹਿਰਾਇਆ। ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਮੋਦੀ ਹੀ 6ਵੀਂ ਵਾਰ ਲਾਲ ਕਿਲੇ 'ਤੇ ਤਿਰੰਗਾ ਫਹਿਰਾਉਣ ਵਾਲੇ ਪੀਐਮ ਬਣੇ ਹਨ। ਇਸ ਮੌਕੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਰੱਖੜੀ ਦੇ ਦਿਨ ਦੀ ਵਧਾਈ ਦਿੱਤੀ।
ਨਵੀਂ ਦਿੱਲੀ: ਅੱਜ ਦੇਸ਼ ਭਰ 'ਚ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ 'ਤੇ ਤਿਰੰਗਾ ਫਹਿਰਾਇਆ। ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਮੋਦੀ ਹੀ 6ਵੀਂ ਵਾਰ ਲਾਲ ਕਿਲੇ 'ਤੇ ਤਿਰੰਗਾ ਫਹਿਰਾਉਣ ਵਾਲੇ ਪੀਐਮ ਬਣੇ ਹਨ। ਇਸ ਮੌਕੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਰੱਖੜੀ ਦੇ ਦਿਨ ਦੀ ਵਧਾਈ ਦਿੱਤੀ। ਮੋਦੀ ਨੇ ਲਾਲ ਕਿਲੇ ਤੋਂ 92 ਮਿੰਟ ਦਾ ਭਾਸ਼ਣ ਦਿੱਤਾ। ਇਸ ਮੌਕੇ ਵੀ ਉਨ੍ਹਾਂ ਨੇ ਕਸ਼ਮੀਰ ਮੁੱਦੇ 'ਤੇ ਹੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਧਾਰਾ 370 ਹਟਣ ਨਾਲ ਸਰਦਾਰ ਪਟੇਲ ਦਾ ਸੁਪਨਾ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਤਿੰਨ ਤਲਾਕ ਦੇ ਫ਼ੈਸਲੇ ਨਾਲ ਮੁਸਲਿਮ ਔਰਤਾਂ ਨੂੰ ਆਜ਼ਾਦੀ ਮਿਲੀ ਹੈ। ਮੋਦੀ ਨੇ ਆਪਣੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਜੋ 70 ਸਾਲਾਂ 'ਚ ਨਹੀਂ ਹੋਇਆ, ਉਹ 70 ਦਿਨਾਂ 'ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਦਾ ਖ਼ਾਕਾ ਤਿਆਰ ਕਰ ਲਿਆ ਹੈ। ਹੁਣ ਇਸ 'ਤੇ ਤੇਜ਼ੀ ਨਾਲ ਕੰਮ ਕੀਤਾ ਜਾਏਗਾ। ਮੋਦੀ ਨੇ ਜਨਸੰਖਿਆ ਵਿਸਫੋਟ 'ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਖਿਲਾਫ਼ ਮਜ਼ਬੂਤੀ ਨਾਲ ਲੜ ਰਿਹਾ ਹੈ। ਲਾਲ ਕਿਲੇ ਤੋਂ ਮੋਦੀ ਨੇ ਇੱਕ ਹੋਰ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਚੀਫ਼ ਆਫ਼ ਡਿਫੈਂਸ ਸਟਾਫ਼ ਦੇ ਅਹੁਦੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਤਿੰਨਾਂ ਫੌਜ ਮੁਖੀਆਂ ਉੱਪਰ ਇੱਕ ਚੀਫ ਲਾਇਆ ਜਾਏਗਾ। ਇਸ ਮੌਕੇ ਪੀਐਮ ਨੇ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਕਾਨ ਦੇ ਬਾਹਰ ਲਿਖਿਆ ਜਾਵੇ ਕਿ ਪਲਾਸਟਿਕ ਦੀ ਥੈਲੀ ਦੀ ਮੰਗ ਨਾ ਕਰੋ। ਉਨ੍ਹਾਂ ਕਿਹਾ ਕਿ ਦੇਸ਼ 'ਚ ਹੁਣ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਬੰਦ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਭਾਸ਼ਣ ਦੀਆਂ ਅਹਿਮ ਗੱਲ਼ਾਂ ਇਹ ਹਨ- -ਭਾਰਤ ਅੱਤਵਾਦ ਫੈਲਾਉਣ ਖਿਲਾਫ਼ ਮਜ਼ਬੂਤੀ ਨਾਲ ਖੜ੍ਹਿਆ -ਭ੍ਰਿਸ਼ਟਾਚਾਰ, ਭਰਾ-ਭਤੀਜਾਵਾਦ ਨੇ ਦੇਸ਼ ਨੂੰ ਨੁਕਸਾਨ ਕੀਤਾ -ਅਸੀਂ ਜਲ ਸੰਕਟ ਨਾਲ ਨਜਿੱਠਣ ਲਈ ਵੱਖ ਤੋਂ ਮੰਤਰਾਲਾ ਬਣਾਇਆ -ਕਿਸਾਨਾਂ ਦੇ ਖਾਤਿਆਂ 'ਚ ਅੱਜ 90 ਹਜ਼ਾਰ ਕਰੋੜ ਦਿੱਤੇ ਜਾ ਰਹੇ -ਭਾਰਤ ਛੇਤੀ ਹੋਵੇਗਾ 5,000 ਅਰਬ ਦੇ ਅਰਥਚਾਰੇ ਵਾਲਾ ਦੇਸ਼ -2 ਅਕਤੂਬਰ ਤੋਂ ਪਲਾਸਟਿਕ ਰੋਕਣ ਦਾ ਕੰਮ ਅੱਗੇ ਵਧਾਉਣਾ ਹੋਵੇਗਾ -ਅੱਤਵਾਦ ਨੂੰ ਨਿਰਯਾਤ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਦਾ ਸਮਾਂ -ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਦੂਰ ਕਰਨ ਦੀ ਜ਼ਰੂਰਤ