PM Modi Talks to Thomas Cup Champions: ਭਾਰਤ ਨੇ ਬੈਡਮਿੰਟਨ ਦੇ ਵੱਕਾਰੀ ਟੂਰਨਾਮੈਂਟ ਥਾਮਸ ਕੱਪ (Thomas Cup) 'ਤੇ ਪਹਿਲੀ ਵਾਰ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਮਸ ਕੱਪ ਜੇਤੂਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਪੂਰੇ ਭਾਰਤ ਨੂੰ ਤੁਹਾਡੀ ਜਿੱਤ 'ਤੇ ਮਾਣ ਹੈ।  



ਇਸ ਦੌਰਾਨ ਪੀਐਮ ਮੋਦੀ ਨੇ ਟੀਮ ਨੂੰ ਕਿਹਾ ਕਿ ਤੁਹਾਨੂੰ ਹੁਣ ਹੋਰ ਖੇਡਣਾ ਹੈ ਤੇ ਖੇਡਾਂ ਦੀ ਦੁਨੀਆ ਵਿੱਚ ਦੇਸ਼ ਨੂੰ ਅੱਗੇ ਲੈ ਜਾਣਾ ਹੈ ਤੇ ਦੇਸ਼ ਦੀ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਲਈ ਪ੍ਰੇਰਿਤ ਕਰਨਾ ਹੈ। ਪੀਐਮ ਮੋਦੀ ਨੇ ਕਿਹਾ ਕਿ ਮੇਰੇ ਵੱਲੋਂ ਅਤੇ ਪੂਰੇ ਭਾਰਤ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ। ਇਸ ਦੇ ਨਾਲ ਹੀ ਪੀਐਮ ਮੋਦੀ ਨਾਲ ਗੱਲ ਕਰਦੇ ਹੋਏ ਲਕਸ਼ਿਆ ਨਾਮ ਦੇ ਇੱਕ ਖਿਡਾਰੀ ਨੇ ਕਿਹਾ, "ਤੁਹਾਡੇ ਨਾਲ ਮਿਲਣ ਨਾਲ ਸਾਡਾ ਮਨੋਬਲ ਵਧਦਾ ਹੈ। ਮੈਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇਸ਼ ਲਈ ਮੈਡਲ ਜਿੱਤਣਾ ਚਾਹੁੰਦਾ ਹਾਂ।"





ਪ੍ਰਣਯ ਨਾਂ ਦੇ ਖਿਡਾਰੀ ਨੇ ਕਿਹਾ ਕਿ ਇਹ ਸਾਡੇ ਲਈ ਖੁਸ਼ੀ ਦਾ ਪਲ ਹੈ ਕਿਉਂਕਿ ਅਸੀਂ 73 ਸਾਲ ਬਾਅਦ ਥਾਮਸ ਕੱਪ ਜਿੱਤਿਆ ਹੈ। ਕੁਆਰਟਰ ਫਾਈਨਲ ਦੌਰਾਨ ਦਬਾਅ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਜੇਕਰ ਅਸੀਂ ਹਾਰ ਗਏ ਤਾਂ ਤਮਗਾ ਨਹੀਂ ਮਿਲੇਗਾ। ਅਸੀਂ ਵੱਖ-ਵੱਖ ਪੜਾਵਾਂ 'ਤੇ ਜਿੱਤਣ ਲਈ ਦ੍ਰਿੜ੍ਹ ਸੀ।

14 ਸਾਲ ਦੀ ਸ਼ਟਲਰ ਉੱਨਤੀ ਹੁੱਡਾ ਨੇ ਪੀਐਮ ਮੋਦੀ ਨੂੰ ਕਿਹਾ, "ਮੈਨੂੰ ਸਭ ਤੋਂ ਵੱਧ ਜੋ ਗੱਲ ਪ੍ਰੇਰਿਤ ਕਰਦੀ ਹੈ, ਉਹ ਇਹ ਹੈ ਕਿ ਤੁਸੀਂ ਕਦੇ ਵੀ ਤਮਗਾ ਜੇਤੂ ਤੇ ਗੈਰ ਤਮਗਾ ਜੇਤੂ ਦੇ ਵਿੱਚ ਭੇਦਭਾਵ ਨਹੀਂ ਕਰਦੇ। ਮੈਂ ਇਸ ਟੂਰਨਾਮੈਂਟ ਵਿੱਚ ਬਹੁਤ ਕੁਝ ਸਿੱਖਿਆ ਹੈ।" ਅਗਲੀ ਵਾਰ ਮਹਿਲਾ ਟੀਮ ਨੂੰ ਜਿੱਤ ਹਾਸਲ ਕਰਨੀ ਹੋਵੇਗੀ।" ਪੀਐਮ ਮੋਦੀ ਨੇ ਗੱਲਬਾਤ ਦੇ ਅੰਤ ਵਿੱਚ ਕਿਹਾ ਕਿ ਮੈਂ ਤੁਹਾਡੀਆਂ ਅੱਖਾਂ ਵਿੱਚ ਉਹ ਜਨੂੰਨ ਦੇਖ ਰਿਹਾ ਹਾਂ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਜਿੱਤਾਂ ਦਾ ਜ਼ਿਕਰ ਕਰੇਗਾ। ਤੁਹਾਨੂੰ ਇਸ ਤਰ੍ਹਾਂ ਚਲਦੇ ਰਹਿਣਾ ਹੈ।