ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਿੱਥਾ ਜ਼ਿਲ੍ਹਾ ਅਧਿਕਾਰੀਆਂ (ਡੀਸੀ ਤੇ ਡੀਐਮ) ਨਾਲ ਵਰਚੁਅਲ ਬੈਠਕ ਕਰਨਗੇ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਬੈਠਕ ਵਿੱਚ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਸੂਤਰਾਂ ਦੀ ਮੰਨੀਏ ਤਾਂ ਇਹ ਬੈਠਕ ਦੋ ਗਰੁੱਪਾਂ ਵਿੱਚ ਹੋਵੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਈ ਵਾਰ ਕੋਰੋਨਾ ਦੀ ਸਥਿਤੀ ਜਾਣਨ ਲਈ ਬੈਠਕਾਂ ਕਰ ਚੁੱਕੇ ਹਨ।

ਮੀਟਿੰਗ 18 ਮਈ ਤੇ 20 ਮਈ ਨੂੰ ਹੋਵੇਗੀ
ਪਹਿਲੀ ਬੈਠਕ 18 ਮਈ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਏਗੀ। 18 ਮਈ ਨੂੰ ਪ੍ਰਧਾਨ ਮੰਤਰੀ 9 ਰਾਜਾਂ ਦੇ 46 ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ, ਜਦੋਂਕਿ 20 ਮਈ ਨੂੰ 10 ਸੂਬਿਆਂ ਦੇ 54 ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।
ਇਸ ਦੌਰਾਨ ਸਬੰਧਤ ਸੂਬੇ ਦੇ ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੀ ਬੈਠਕ ਵਿੱਚ ਸ਼ਾਮਲ ਹੋਣਗੇ।


ਇਹ ਵੀ ਪੜ੍ਹੋ: ICC ਟੈਸਟ ਟੀਮ ਰੈਂਕਿੰਗ ’ਚ ਭਾਰਤ ਸਿਖ਼ਰ ’ਤੇ ਕਾਇਮ, ਆਸਟ੍ਰੇਲੀਆ ਨੂੰ ਪਛਾੜ ਤੀਜੇ ਨੰਬਰ ’ਤੇ ਪੁੱਜਾ ਇੰਗਲੈਂਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904