ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਏਬੀਪੀ ਨਿਊਜ਼ ਨਾਲ ਖ਼ਾਸ ਗੱਲਬਾਤ ਕੀਤੀ। ਮੋਦੀ ਨੇ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਵੀ ਕੀਤੀ, ਜਿਸ ਵਿੱਚ ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੋ ਥਾਵਾਂ ਤੋਂ ਚੋਣ ਲੜਨ ਦੇ ਤਰੀਕੇ ਦੀ ਅਲੋਚਨਾ ਵੀ ਕੀਤੀ।
ਮੋਦੀ ਨੇ ਕਿਹਾ,"ਰਾਹੁਲ ਗਾਂਧੀ ਕਿੱਥੋਂ ਚੋਣ ਲੜਦੇ ਹਨ, ਇਹ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਹੈ। ਪਰ ਜਿਸ ਢੰਗ ਨਾਲ ਉਨ੍ਹਾਂ ਨੂੰ ਅਮੇਠੀ ਤੋਂ ਜਾਣਾ ਪਿਆ ਹੈ, ਇਸ ਕਰਕੇ ਚਰਚਾ ਜ਼ਰੂਰ ਛਿੜ ਗਈ ਹੈ। ਉਨ੍ਹਾਂ ਨੂੰ ਅਮੇਠੀ ਛੱਡ ਭੱਜਣਾ ਕਿਓਂ ਪਿਆ, ਇਸ ਬਾਰੇ ਬੀਜੇਪੀ ਨੂੰ ਚਰਚਾ ਕਰਨ ਦਾ ਪੂਰਾ ਹੱਕ ਹੈ।"
ਹਾਲਾਂਕਿ, ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਨੇ ਖ਼ੁਦ ਗੁਜਰਾਤ ਦੀ ਵਡੋਦਰਾ ਅਤੇ ਉੱਤਰ ਪ੍ਰਦੇਸ਼ ਦੀ ਵਾਰਾਨਸੀ ਲੋਕ ਸਭਾ ਸੀਟ ਤੋਂ ਲੜਨ ਪਿੱਛੇ ਆਪਣੀ ਪਾਰਟੀ ਦਾ 'ਫ਼ਤਵੇ' ਨੂੰ ਕਾਰਨ ਦੱਸਿਆ। ਮੋਦੀ ਨੇ ਕਿਹਾ,"ਮੈਂ ਇਹੋ ਜਿਹੇ ਫੈਸਲੇ ਨਹੀਂ ਕਰਦਾ, ਮੇਰੇ ਜੀਨਵ 'ਚ ਕੋਈ ਵੀ ਫੈਸਲਾ ਮੈਂ ਨਹੀਂ ਲਿਆ। ਮੈਂ ਹਮੇਸ਼ਾ ਸੰਗਠਨ ਨੂੰ ਸਮਰਪਿਤ ਰਹਿੰਦਾ ਹਾਂ, ਸੰਗਠਨ ਜੋ ਤੈਅ ਕਰੇ ਮੈਂ ਉਸੇ ਨੂੰ ਸਮਰਪਿਤ ਰਹਿੰਦਾ ਹਾਂ। ਉਦੋਂ ਸੰਗਠਨ ਨੇ ਕਿਹਾ ਕਿ ਮੈਨੂੰ ਵਾਰਾਨਸੀ ਜਾ ਕੇ ਚੋਣ ਲੜਨੀ ਚਾਹੀਦੀ ਹੈ।"
ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਦੇਸ਼ ਦੇ ਟੋਟੇ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਸਿਆਸੀ ਹਿੱਤਾਂ ਖ਼ਾਤਰ ਹੀ ਤੇਲੰਗਾਨਾ ਤੇ ਆਂਧਰ ਪ੍ਰਦੇਸ਼ ਵਿਚਾਲੇ ਟਕਰਾਅ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਸਭ ਜਾਣਦੀ ਹੈ ਕਿ ਦੇਸ਼ ਨੂੰ ਤੋੜਨ ਵਾਲੇ ਕੌਣ ਹਨ।
ਦੋ-ਦੋ ਹਲਕਿਆਂ ਤੋਂ ਚੋਣ ਲੜਨ ਵਾਲੇ ਮੋਦੀ ਕਿਓਂ ਕਰ ਰਹੇ ਰਾਹੁਲ ਗਾਂਧੀ ਦੇ ਅਮੇਠੀ ਤੋਂ ਭੱਜਣ ਦੇ ਚਰਚੇ
ਏਬੀਪੀ ਸਾਂਝਾ
Updated at:
05 Apr 2019 11:02 AM (IST)
"ਰਾਹੁਲ ਗਾਂਧੀ ਕਿੱਥੋਂ ਚੋਣ ਲੜਦੇ ਹਨ, ਇਹ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਹੈ। ਪਰ ਜਿਸ ਢੰਗ ਨਾਲ ਉਨ੍ਹਾਂ ਨੂੰ ਅਮੇਠੀ ਤੋਂ ਜਾਣਾ ਪਿਆ ਹੈ, ਇਸ ਕਰਕੇ ਚਰਚਾ ਜ਼ਰੂਰ ਛਿੜ ਗਈ ਹੈ। ਉਨ੍ਹਾਂ ਨੂੰ ਅਮੇਠੀ ਛੱਡ ਭੱਜਣਾ ਕਿਓਂ ਪਿਆ।"
- - - - - - - - - Advertisement - - - - - - - - -