PM Modi Bhutan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ ਦੌਰਾ ਰੱਦ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੀਐਮ ਮੋਦੀ ਦਾ 21-22 ਮਾਰਚ ਨੂੰ ਭੂਟਾਨ ਦਾ ਦੌਰਾ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ, ਦੌਰੇ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।


ਪ੍ਰਧਾਨ ਮੰਤਰੀ ਮੋਦੀ ਨੇ 21-22 ਮਾਰਚ ਨੂੰ ਭੂਟਾਨ ਦਾ ਸਰਕਾਰੀ ਦੌਰਾ ਕਰਨਾ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਾਲ ਵਾਂਗਚੁੱਕ ਅਤੇ ਉਨ੍ਹਾਂ ਦੇ ਪਿਤਾ ਜਿਗਮੇ ਸਿੰਗਯੇ ਵਾਂਗਚੁੱਕ (ਭੂਟਾਨ ਦੇ ਸਾਬਕਾ ਰਾਜਾ) ਨੂੰ ਮਿਲਣਾ ਸੀ।


ਪੀਐਮ ਮੋਦੀ ਦੇ ਦੌਰੇ ਬਾਰੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਕਿਹਾ ਸੀ ਕਿ ਇਹ ਦੌਰਾ ਭਾਰਤ ਅਤੇ ਭੂਟਾਨ ਦਰਮਿਆਨ ਨਿਯਮਤ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਪਰੰਪਰਾ ਅਤੇ 'ਗੁਆਂਢੀ ਪਹਿਲੀ ਨੀਤੀ' 'ਤੇ ਜ਼ੋਰ ਦੇਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਲਈ ਸੀ।


ਇਹ ਵੀ ਪੜ੍ਹੋ: NEET PG 2024: ਹੁਣ 15 ਜੁਲਾਈ ਨੂੰ ਨਹੀਂ ਇਸ ਦਿਨ ਹੋਵੇਗੀ ਨੀਟ ਪੀਜੀ ਦੀ ਪ੍ਰੀਖਿਆ, ਇੱਥੇ ਦੋਖੋ ਪੂਰਾ ਸ਼ਡਿਊਲ