Sadhguru Jaggi Vasudev: ਪ੍ਰਸਿੱਧ ਅਧਿਆਤਮਿਕ ਗੁਰੂ ਸਾਧਗੁਰੂ ਜੱਗੀ ਵਾਸੂਦੇਵ ਦੀ ਦਿੱਲੀ ਦੇ ਅਪੋਲੋ ਵਿੱਚ ਐਮਰਜੈਂਸੀ ਦਿਮਾਗ ਦੀ ਸਰਜਰੀ ਹੋਈ। ਰਿਪੋਰਟਾਂ ਦੇ ਅਨੁਸਾਰ, 17 ਮਾਰਚ ਨੂੰ ਉਨ੍ਹਾਂ ਦੇ ਦਿਮਾਗ ਵਿੱਚ ਜ਼ਿਆਦਾ ਸੋਜ ਆਉਣ ਅਤੇ ਖੂਨ ਵਹਿਣ ਬਾਰੇ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਸਾਧਗੁਰੂ ਦੀ ਸਿਹਤ ਬਾਰੇ ਪੱਤਰਕਾਰ ਨੇ ਦਿੱਤੀ ਜਾਣਕਾਰੀ
ਉੱਥ ਹੀ ਹੁਣ ਪੱਤਰਕਾਰ ਆਨੰਦ ਨਰਸਿਮਹਨ ਨੇ ਸਾਧਗੁਰੂ ਦੀ ਸਿਹਤ ਬਾਰੇ ਇੱਕ ਅਪਡੇਟ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਾਧਗੁਰੂ ਦੇ ਸਿਰ ਵਿੱਚ ਭਿਆਨਕ ਦਰਦ ਹੋ ਰਿਹਾ ਸੀ। ਰਿਪੋਰਟਾਂ ਦੇ ਅਨੁਸਾਰ, ਡਾਕਟਰ ਵਿਨੀਤ ਸੂਰੀ ਨੇ ਸਾਧਗੁਰੂ ਜੱਗੀ ਵਾਸੂਦੇਵ ਦੀ ਜਾਂਚ ਕੀਤੀ ਅਤੇ ਐਮਆਰਆਈ ਕਰਵਾਈ। ਇਸ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੇ ਦਿਮਾਗ ਵਿੱਚ ਸੋਜ ਅਤੇ ਖੂਨ ਵਹਿ ਰਿਹਾ ਸੀ।
ਸਾਧਗੁਰੂ ਦੀ ਸਿਹਤ ਦਿਨ-ਬ-ਦਿਨ ਹੋ ਰਹੀ ਸੀ ਖ਼ਰਾਬ
ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਖਰਾਬ ਹੋ ਰਹੀ ਸੀ ਜਿਸ ਤੋਂ ਬਾਅਦ 17 ਮਾਰਚ ਨੂੰ ਵਾਰ-ਵਾਰ ਉਲਟੀਆਂ ਕਰ ਰਹੇ ਸੀ ਅਤੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਇਸ ਸਥਿਤੀ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦਾਖ਼ਲ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਸਿਰ ਦੀ ਸਿਟੀ ਸਕੈਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਸੋਜ ਅਤੇ ਬਲੀਡਿੰਗ ਹੋਣ ਬਾਰੇ ਪਤਾ ਲੱਗਿਆ।
ਇਹ ਵੀ ਪੜ੍ਹੋ: Lok Sabha Election 2024: ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ INLD
ਇਨ੍ਹਾਂ ਡਾਕਟਰਾਂ ਨੇ ਸਾਧਗੁਰੂ ਦੀ ਕੀਤੀ ਸਰਜਰੀ
ਉੱਥੇ ਹੀ ਅੱਜ ਅਪੋਲੋ ਦਿੱਲੀ ਦੇ ਡਾਕਟਰ ਵਿਨੀਤ ਸੂਰੀ, ਡਾਕਟਰ ਪ੍ਰਣਵ ਕੁਮਾਰ, ਡਾਕਟਰ ਸੁਧੀਰ ਤਿਆਗੀ ਅਤੇ ਡਾਕਟਰ ਐਸ ਚੈਟਰਜੀ ਦੀ ਟੀਮ ਨੇ ਉਨ੍ਹਾਂ ਦੇ ਦਿਮਾਗ ਦੀ ਐਮਰਜੈਂਸੀ ਸਰਜਰੀ ਕੀਤੀ। ਸਰਜਰੀ ਤੋਂ ਬਾਅਦ, ਸਾਧਗੁਰੂ ਨੂੰ ਵੈਂਟੀਲੇਟਰ ‘ਤੇ ਰੱਖਿਆ ਜਿਸ ਤੋਂ ਬਾਅਦ ਹੁਣ ਉਹ ਠੀਕ ਹੋ ਰਹੇ ਹਨ। ਨਰਸਿਮਹਨ ਦੇ ਅਪਡੇਟ ਦੇ ਅਨੁਸਾਰ, ਸਰਜਰੀ ਤੋਂ ਬਾਅਦ ਉਨ੍ਹਾਂ ਦਾ ਦਿਮਾਗ, ਸਰੀਰ ਅਤੇ ਮਹੱਤਵਪੂਰਣ ਮਾਪਦੰਡਾਂ ਵਿੱਚ ਨਿਰੰਤਰ ਸੁਧਾਰ ਨਜ਼ਰ ਆ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Bathinda news: 9 ਸਾਲਾ ਬੱਚੇ ਨੂੰ ਅਗਵਾਹ ਕਰਕੇ ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਦੇ ਅੜ੍ਹਿੱਕੇ, ਇੰਝ ਆਇਆ ਕਾਬੂ