ਅਹਿਮਦਾਬਾਦ: ਲੋਕਸਭਾ ਚੋਣਾਂ ਦੇ ਤੀਜੇ ਗੇੜ ਦੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ‘ਚ ਹੁਣ ਤਕ ਗੁਜਰਾਤ ‘ਚ 11 % ਦੇ ਕਰੀਬ ਵੋਟਿੰਗ ਹੋ ਚੁੱਕੀ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਤੋਂ ਆਪਣਾ ਵੋਟ ਪਾਇਆ ਹੈ ਅਤੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਪਹਿਲੀ ਵਾਰ ਬਣੇ ਵੋਟਰਾਂ ਨੂੰ ਜੰਮਕੇ ਵੋਟ ਕਰਨ ਦੀ ਅਪੀਲ ਕੀਤੀ ਹੈ।



ਉਨ੍ਹਾਂ ਨੇ ਕਿਹਾ ਕਿ ਵੋਟ ਦੀ ਤਾਕਤ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਤਵਾਦ ਦਾ ਹੱਥੀਆਰ IED ਹੁੰਦਾ ਹੈ ਅਤੇ ਲੋਕਤੰਤਰ ਦਾ ਹੱਥੀਆਰ VID ਹੁੰਦਾ ਹੈ। ਮੋਦੀ ਨੇ ਅੱਗੇ ਕਿਹਾ ਕਿ ਵੋਟ ਪਾ ਕੇ ਉਹ ਲੋਕਤੰਤਰ ਦੇ ਤਿਓਹਾਰ ‘ਚ ਸ਼ਾਮਲ ਹੋਏ ਹਨ। ਆਪਣੇ ਵੋਟ ਪਾਉਣ ਨੂੰ ਮੋਦੀ ਨੇ ਕੁੰਭ ‘ਚ ਇਸ਼ਨਾਨ ਕਰਨ ਦੇ ਆਨੰਦ ਜਿਹਾ ਕਿਹਾ।

ਪੀਐਮ ਮੋਦੀ ਨੇ ਅਹਿਮਦਾਬਾਦ ਸਥਿਤ ਨਿਸਾਨ ਹਾਈ ਸਕੂਲ ‘ਚ ਆਪਣਾ ਵੋਟ ਪਾਇਆ। ਵੋਟ ਦੇਣ ਲਈ ਮੋਦੀ ਗਾਂਧੀਨਗਰ ‘ਚ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਵੀ ਗਏ। ਇਸ ਦੌਰਾਨ ਉਨ੍ਹਾਂ ਦਾ ਅਗੁਵਾਈ ਲਈ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਪਹਿਲਾਂ ਹੀ ਉੱਥੇ ਮੌਜੂਦ ਸੀ।