ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 66ਵੇਂ ''ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪਿਛਲੇ ਦੋ ਵਾਰ 'ਮਨ ਕੀ ਬਾਤ' 'ਚ ਕੋਰੋਨਾ ਵਾਇਰਸ ਬਾਰੇ ਸੰਬੋਧਨ ਕਰਨ ਤੋਂ ਬਾਅਦ ਅੱਜ ਜਦੋਂ ਮਹਾਮਾਰੀ ਸਿਖਰਲੇ ਦੌਰ 'ਤੇ ਹੈ ਤਾਂ ਪੀਐਮ ਨੇ ਆਪਣਾ ਵਿਸ਼ਾ ਬਦਲ ਲਿਆ।


ਪੀਐਮ ਨੇ ਅੱਜ 'ਮਨ ਕੀ ਬਾਤ' 'ਚ ਕਿਹਾ ਲੱਦਾਖ 'ਚ ਸਾਡੇ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਦੇ ਬਲੀਦਾਨ ਨੂੰ ਪੂਰਾ ਦੇਸ਼ ਨਮਨ ਕਰ ਕਰ ਰਿਹਾ ਹੈ। ਪੂਰਾ ਦੇਸ਼ ਉਨ੍ਹਾਂ ਸਾਹਮਣੇ ਸਿਰ ਝੁਕਾਉਂਦਾ ਹੈ। ਉਨ੍ਹਾਂ ਕਿਹਾ "ਆਪਣੇ ਵੀਰ-ਜਵਾਨਾਂ ਦੇ ਬਲੀਦਾਨ ਤੇ ਉਨ੍ਹਾਂ ਦੇ ਪਰਿਵਾਰਾਂ 'ਚ ਗਰਵ ਦੀ ਭਾਵਨਾ ਹੈ ਦੇਸ਼ ਲਈ ਜੋ ਜਜ਼ਬਾ ਹੈ-ਇਹੀ ਦੇਸ਼ ਦੀ ਤਾਕਤ ਹੈ।" ਮੋਦੀ ਨੇ ਕਿਹਾ "ਭਾਰਤ ਨੇ ਜਿਸ ਤਰ੍ਹਾਂ ਮੁਸ਼ਕਿਲ ਸਮੇਂ 'ਚ ਦੁਨੀਆਂ ਦੀ ਮਦਦ ਕੀਤੀ, ਉਸ ਨੇ ਅੱਜ ਸ਼ਾਂਤੀ ਤੇ ਵਿਕਾਸ 'ਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਹੈ। ਦੁਨੀਆਂ ਨੇ ਭਾਰਤ ਦੀ ਕੌਮਾਂਤਰੀ ਭਾਈਚਾਰੇ ਦੀ ਭਾਵਨਾ ਨੂੰ ਵੀ ਮਹਿਸੂਸ ਕੀਤਾ ਹੈ। ਆਪਣੀ ਪ੍ਰਭੂਸੱਤਾ ਤੇ ਸਰਹੱਦਾਂ ਦੀ ਰੱਖਿਆ ਲਈ ਭਾਰਤ ਦੀ ਤਾਕਤ ਤੇ ਭਾਰਤ ਦੀ ਕਮਿੱਟਮੈਂਟ ਨੂੰ ਦੇਖਿਆ ਹੈ।"


ਮੋਦੀ ਨੇ ਕਿਹਾ "ਲੱਦਾਖ 'ਚ ਭਾਰਤ ਦੀ ਜ਼ਮੀਨ 'ਤੇ ਅੱਖ ਰੱਖਣ ਵਾਲੇ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਤਾਂ ਅੱਖ 'ਚ ਅੱਖ ਮਿਲਾ ਕੇ ਦੇਖਣਾ ਤੇ ਉੱਚਿਤ ਜਵਾਬ ਦੇਣਾ ਵੀ ਜਾਣਦਾ ਹੈ। ਉਨ੍ਹਾਂ ਕਿਹਾ "ਬਿਹਾਰ ਦੇ ਰਹਿਣ ਵਾਲੇ ਸ਼ਹੀਦ ਕੁੰਦਨ ਕੁਮਾਰ ਦੇ ਪਿਤਾ ਦੇ ਸ਼ਬਦ ਕੰਨਾਂ 'ਚ ਗੂੰਜ ਰਹੇ ਹਨ। ਉਹ ਕਹਿ ਰਹੇ ਸਨ ਆਪਣੇ ਪੋਤਿਆਂ ਨੂੰ ਵੀ ਦੇਸ਼ ਦੀ ਰੱਖਿਆ ਲਈ ਫੌਜ ਵਿਚ ਭੇਜਾਂਗਾਂ। ਇਹੀ ਹੌਸਲਾ ਹਰ ਸ਼ਹੀਦ ਦੇ ਪਰਿਵਾਰ ਦਾ ਹੈ।"


ਮੋਦੀ ਨੇ ਕਿਹਾ "ਕੁਝ ਦਿਨ ਪਹਿਲਾਂ Cyclone Amphan ਤੂਫ਼ਾਨ ਆਇਆ ਤੇ ਫਿਰ Cyclone Nisarg ਆਇਆ। ਕਿੰਨੇ ਹੀ ਸੂਬਿਆਂ 'ਚ ਕਿਸਾਨ ਟਿੱਡੀ ਦਲ ਦੇ ਹਮਲੇ ਤੋਂ ਪਰੇਸ਼ਾਨ ਹਨ। ਦੇਸ਼ ਦੇ ਕਈ ਹਿੱਸਿਆ 'ਚ ਛੋਟੇ-ਛੋਟੇ ਭੂਚਾਲ ਆ ਰਹੇ ਹਨ। ਇਸ ਸਭ ਦਰਮਿਆਨ ਸਾਡੇ ਗਵਾਂਡੀਆਂ ਵੱਲੋਂ ਜੋ ਹੋ ਰਿਹਾ ਹੈ ਦੇਸ਼ ਉਨ੍ਹਾਂ ਚੁਣੌਤੀਆਂ ਨਾਲ ਵੀ ਨਜਿੱਠ ਰਿਹਾ ਹੈ।"


ਮੋਦੀ ਨੇ ਕਿਹਾ "ਪੂਰੇ ਸਾਲ 'ਚ ਇਕ ਚੁਣੌਤੀ ਹੋਵੇ ਤਾਂ ਪੰਜਾਹ, ਨੰਬਰ ਘੱਟਣ ਵਧਣ ਨਾਲ ਉਹ ਸਾਲ ਖ਼ਰਾਬ ਨਹੀਂ ਹੋ ਜਾਂਦਾ। ਭਾਰਤ ਦਾ ਇਤਿਹਾਸ ਹੀ ਆਫਤਾਂ ਤੇ ਚੁਣੌਤੀਆਂ 'ਤੇ ਜਿੱਤ ਹਾਸਲ ਕਰਕੇ ਹੋਰ ਜ਼ਿਆਦਾ ਨਿੱਖਰ ਕੇ ਨਿੱਕਲਣ ਵਾਲਾ ਰਿਹਾ ਹੈ।"


ਪਿਛਲੇ ਦੋ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਸਬੰਧੀ ਸੰਬੋਧਨ ਕੀਤਾ ਸੀ। ਬੀਤੀ 31 ਮਈ ਨੂੰ 'ਮਨ ਕੀ ਬਾਤ' ਪ੍ਰਗੋਰਾਮ 'ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਤੇ ਸਾਵਧਾਨੀ ਵਰਤਣ ਲਈ ਕਿਹਾ ਸੀ। ਮੋਦੀ ਨੇ ਸਮਾਜਿਕ ਦੂਰੀ, ਮਾਸਕ ਪਹਿਣਨ ਤੇ ਹੱਥ ਧੋਣ ਦੀ ਅਪੀਲ ਵੀ ਕੀਤੀ ਸੀ। ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ ਨੇ ਲੋਕਾਂ ਨਾਲ ਗੱਲ ਕਰਨ ਲਈ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੀ ਸ਼ੁਰੂਆਤ ਕੀਤੀ ਸੀ। ਉਹ ਹਰ ਮਹੀਨੇ ਦੇ ਆਖਰੀ ਐਤਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਹੁੰਦੇ ਹਨ।



ਇਹ ਵੀ ਪੜ੍ਹੋ: