ਪੀਐਮ ਮੋਦੀ ਦੁਨੀਆ 'ਚ ਸਭ ਤੋਂ ਪਸੰਦੀਦਾ ਭਾਰਤੀ, ਔਰਤਾਂ 'ਚੋਂ ਦੀਪਿਕਾ ਦੀ ਝੰਡੀ
ਏਬੀਪੀ ਸਾਂਝਾ | 19 Jul 2019 02:55 PM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਸੰਦੀਦਾ ਭਾਰਤੀ ਪੁਰਸ਼ ਹਨ। ਅਮਿਤਾਭ ਬੱਚਨ ਦਾ ਨਾਂ ਦੂਜੇ ਨੰਬਰ 'ਤੇ ਆਉਂਦਾ ਹੈ। ਮਹਿਲਾਵਾਂ ਦੀ ਸ਼੍ਰੇਣੀ ਵਿੱਚ ਦੀਪਿਕਾ ਪਾਦੂਕੋਣ ਪਹਿਲੇ ਨੰਬਰ 'ਤੇ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਸੰਦੀਦਾ ਭਾਰਤੀ ਪੁਰਸ਼ ਹਨ। ਅਮਿਤਾਭ ਬੱਚਨ ਦਾ ਨਾਂ ਦੂਜੇ ਨੰਬਰ 'ਤੇ ਆਉਂਦਾ ਹੈ। ਮਹਿਲਾਵਾਂ ਦੀ ਸ਼੍ਰੇਣੀ ਵਿੱਚ ਦੀਪਿਕਾ ਪਾਦੂਕੋਣ ਪਹਿਲੇ ਨੰਬਰ 'ਤੇ ਹੈ। ਬ੍ਰਿਟੇਨ ਦੀ ਇੰਟਰਨੈੱਟ ਮਾਰਕਿਟ ਰਿਸਰਚ ਤੇ ਡੇਟਾ ਐਨਾਲਿਟਿਕਸ ਫਰਮ YouGov ਨੇ ਵੀਰਵਾਰ ਨੂੰ ਇਸ ਸਾਲ ਦੀ ਦੁਨੀਆ ਦੇ ਟਾਪ-20 ਪਸੰਦੀਦਾ ਪੁਰਸ਼ਾਂ ਤੇ ਮਹਿਲਾਵਾਂ ਦੀ ਲਿਸਟ ਜਾਰੀ ਕੀਤੀ। ਬਿੱਲ ਗੇਟਸ ਇਸ ਸਾਲ ਵੀ ਦੁਨੀਆ ਦੇ ਸਭ ਤੋਂ ਪਸੰਦੀਦਾ ਪੁਰਸ਼ ਬਣੇ ਹੋਏ ਹਨ। ਮਹਿਲਾਵਾਂ ਵਿੱਚ ਮਿਸ਼ੇਲ ਓਬਾਮਾ ਨੇ ਐਜੇਂਲੀਨਾ ਜੌਲੀ ਨੂੰ ਪਛਾੜ ਕੇ ਪਹਿਲਾ ਸਥਾਨ ਲੈ ਲਿਆ ਹੈ। ਮਿਸ਼ੇਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਹੈ। ਐਜੇਂਲੀਨਾ ਜੌਲੀ ਹਾਲੀਵੁੱਡ ਅਦਾਕਾਰਾ ਹੈ। ਦੁਨੀਆ ਦੇ ਸਭ ਤੋਂ ਪਸੰਦੀਦਾ ਪੁਰਸ਼ਾਂ ਵਿੱਚੋਂ ਮੋਦੀ ਛੇਵੇਂ ਨੰਬਰ 'ਤੇ ਆਉਂਦੇ ਹਨ। ਲਿਸਟ ਦੇ ਪਹਿਲੇ ਸੱਤ ਨਾਂ ਬਿਲ ਗੇਟਸ, ਬਰਾਕ ਓਬਾਮਾ, ਜੈਕੀ ਚਾਨ, ਸ਼ੀ ਜਿਨਪਿੰਗ, ਜੈਕ ਮਾ, ਨਰੇਂਦਰ ਮੋਦੀ ਹਨ। ਇਹ ਲਿਸਟ 41 ਦੇਸ਼ਾਂ ਦੇ 42 ਹਜ਼ਾਰ ਤੋਂ ਵੀ ਵੱਧ ਲੋਕਾਂ ਦੇ ਆਨਲਾਨ ਇੰਟਰਵਿਊ ਤੋਂ ਹਾਸਲ ਕੀਤੇ ਡੇਟਾ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਸ ਸਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੈਂਕਿੰਗ ਵਿੱਚ 2 ਸਥਾਨਾਂ ਦੀ ਛਾਲ ਮਾਰੀ ਹੈ। ਪਿਛਲੇ ਸਾਲ ਉਹ 8ਵੇਂ ਨੰਬਰ 'ਤੇ ਸੀ। ਅਮਿਤਾਭ 3 ਸਥਾਨ ਹੇਠਾਂ ਖਿਸਕ ਆਏ ਹਨ। ਸ਼ਾਹਰੁਖ਼ ਤੇ ਸਲਮਾਨ ਨੇ ਲਿਸਟ ਵਿੱਚ ਇਸੇ ਸਾਲ ਐਂਟਰੀ ਕੀਤੀ ਹੈ। ਟਾਪ-20 ਵਿੱਚ ਦੀਪਿਕਾ ਦੇ ਸਥਾਨ ਵਿੱਚ ਕੋਈ ਫ਼ਰਕ ਨਹੀਂ ਪਿਆ। ਪਿਛਲੇ ਸਾਲ ਵੀ ਉਹ 13ਵੇਂ ਨੰਬਰ 'ਤੇ ਸੀ।