ਗੋਇਲ ਨੇ ਸਿਰਸਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸੱਤ ਦਿਨਾਂ ਦੇ ਅੰਦਰ-ਅੰਦਰ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਸਿਰਸਾ ਨੇ ਬੀਤੇ ਦਿਨੀਂ ਟਵੀਟ ਕੀਤਾ ਸੀ ਕਿ ਇੱਕ ਕਾਰ ਜਿਸ 'ਤੇ 'MLA ਦਾ ਪੁੱਤਰ' ਨਾਂ ਦੀ ਤਖ਼ਤੀ ਲੱਗੀ ਹੋਈ ਸੀ, ਉਹ ਸਪੀਕਰ ਦੇ ਪੁੱਤਰ ਦੀ ਹੈ।
ਸਪੀਕਰ ਦੇ ਵਕੀਲ ਨੇ ਦੱਸਿਆ ਕਿ ਸਿਰਸਾ ਵੱਲੋਂ ਦਿਖਾਈ ਗਈ ਕਾਰ ਨਾਲ ਸਪੀਕਰ ਦਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ ਤਾਂ ਜਿਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ।