ਪਟਨਾ: ਬਿਹਾਰ ਦੇ ਛਪਰਾ ਤੋਂ ਮੌਬ ਲੰਚਿੰਗ ਦੀ ਖ਼ਬਰ ਆ ਰਹੀ ਹੈ। ਇੱਥੇ ਕੁਝ ਲੋਕਾਂ ਨੇ ਪਸ਼ੂ ਚੋਰੀ ਦੇ ਸ਼ੱਕ ‘ਚ ਤਿੰਨ ਲੋਕਾਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇਹ ਘਟਨਾ ਅੱਜ ਸਵੇਰੇ ਚਾਰ ਤੋਂ ਪੰਜ ਵਜੇ ਵਿਚਾਲੇ ਬਨਿਆਪੁਰ ਥਾਣਾ ਖੇਤਰ ‘ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਬਨਿਆਪੁਰ ਦੇ ਨੰਦਲਾਲ ਟੋਲਾ ‘ਚ ਅੱਧੀ ਰਾਤ ਨੂੰ ਕੁਝ ਲੋਕ ਪਿੱਕਅਪ ਵੈਨ ‘ਚ ਆਏ ਸੀ।


ਪਿੰਡ ਦੇ ਲੋਕਾਂ ਨੇ ਰੌਲਾ ਪਾ ਪਿੱਕਅਪ ਵੈਨ ‘ਚ ਸਵਾਰ ਲੋਕਾਂ ਨੂੰ ਘੇਰ ਲਿਆ ਤੇ ਉਨ੍ਹਾਂ ਦੀ ਜੰਮਕੇ ਕੁੱਟਮਾਰ ਕੀਤੀ। ਪਿੰਡ ਵਾਸੀਆਂ ਨੇ ਪਿੱਕਅਪ ਵੈਨ ਨੂੰ ਜ਼ਬਤ ਕਰ ਲ਼ਿਆ ਤੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮ੍ਰਿਤਕ ਦੇਹਾਂ ਕਬਜ਼ੇ ‘ਚ ਲੈ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।