ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਰੇਡੀਓ ਪ੍ਰੋਗਰਾਮ ਚ ਅੱਜ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ, 'ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ- ਮਾਤਾ ਗੁਜਰੀ ਨੇ ਵੀ ਸ਼ਹਾਦਤ ਦਿੱਤੀ ਸੀ। ਕਰੀਬ ਇਕ ਹਫ਼ਤੇ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਨ ਸੀ। ਮੈਨੂੰ ਇੱਥੇ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਪੂਰਵਕ ਫੁੱਲ ਭੇਟ ਕਰਨ ਦਾ, ਮੱਥਾ ਟੇਕਣ ਦਾ ਮੌਕਾ ਮਿਲਿਆ। ਇਸੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਪ੍ਰੇਰਿਤ, ਅਨੇਕਾਂ ਲੋਕ ਜ਼ਮੀਨ ’ਤੇ ਸੁੱਤੇ ਹਨ। ਲੋਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਦਿੱਤੀ ਸ਼ਹਾਦਤ ਨੂੰ ਬਹੁਤ ਸ਼ਰਧਾ ਨਾਲ ਯਾਦ ਕਰਦੇ ਹਨ। ਇਸ ਸ਼ਹਾਦਤ ਨੇ ਸੰਪੂਰਨ ਮਨੁੱਖਤਾ ਨੂੰ, ਦੇਸ਼ ਨੂੰ, ਨਵੀਂ ਸੇਧ ਦਿੱਤੀ ਹੈ। ਇਸ ਸ਼ਹਾਦਤ ਨੇ ਸਾਡੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਮਹਾਨ ਕੰਮ ਕੀਤਾ। ਅਸੀਂ ਸਾਰੇ ਇਸ ਸ਼ਹਾਦਤ ਦੇ ਕਰਜ਼ਦਾਰ ਹਾਂ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪੀਐਮ ਮੋਦੀ ਨੇ 'ਮਨ ਕੀ ਬਾਤ' 'ਚ ਛੋਟੇ ਸਾਹਿਬਜ਼ਾਦਿਆ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੀਤਾ ਸਿਜਦਾ
ਏਬੀਪੀ ਸਾਂਝਾ
Updated at:
27 Dec 2020 07:36 PM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਮਨ ਕੀ ਬਾਤ' ਜ਼ਰੀਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਤੋਂ ਸਾਨੂੰ ਬਹੁਤ ਸੇਧ ਮਿਲਦੀ ਹੈ।
- - - - - - - - - Advertisement - - - - - - - - -