ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਲੋਕਸਭਾ 'ਚ ਕੋਰੋਨਾ ਵਾਇਰਸ ਦੌਰਾਨ ਲੜੀ ਗਈ ਲੜਾਈ ਦਾ ਜ਼ਿਕਰ ਕਰਦਿਆਂ ਹੋਇਆਂ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਠੇਲੇ, ਰੇੜੀ ਵਾਲਿਆਂ ਨੂੰ ਪੈਸੇ ਦਿੱਤੇ ਗਏ। ਇਹ ਆਧਾਰ, ਜਨਧਨ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਯਾਦ ਰੱਖਣਾ ਜ਼ਰੂਰੀ ਹੈ ਕਿ ਕਿਹੜੇ ਲੋਕਾਂ ਨੇ ਆਧਾਰ ਨੂੰ ਰੋਕਣ ਦਾ ਯਤਨ ਕੀਤਾ ਸੀ ਤੇ ਕੋਰਟ ਗਏ ਸਨ।

ਉਨ੍ਹਾਂ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤੀ ਸੁਧਾਰ ਦਾ ਸਿਲਸਿਲਾ ਮਹੱਤਵਪੂਰਨ ਹੈ। ਅਸੀਂ ਇਮਾਨਦਾਰੀ ਨਾਲ ਯਤਨ ਕੀਤੇ ਹਨ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਮੈਂਬਰ ਨੇ ਕਾਨੂੰਨ ਦੇ ਰੰਗਾਂ ਤੇ ਚਰਚਾ ਜ਼ਰੂਰ ਕਰ ਰਹੇ ਸਨ। ਚੰਗਾ ਹੁੰਦਾ ਕਿ ਉਸ ਦੇ ਕੰਟੈਂਟ 'ਤੇ ਚਰਚਾ ਕਰਦੇ। ਤਾਂ ਕਿ ਕਿਸਾਨਾਂ ਤਕ ਸਹੀ ਚੀਜ਼ ਪਹੁੰਚਦੀ।

ਪੀਐਮ ਮੋਦੀ ਦੇ ਇਸ ਬਿਆਨ ਤੋਂ ਬਾਅਦ ਹੰਗਾਮਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਲੋਕਸਭਾ ਮੁਖੀ ਨੇ ਖੜੇ ਹੋਕੇ ਹੰਗਾਮਾ ਸ਼ਾਂਤ ਕਰਵਾਇਆ।

ਚਰਚਾ ਲਈ ਤਿਆਰ ਹਾਂ- ਪੀਐਮ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਸਾਥੀਆਂ ਦੀ ਭਾਵਨਾ ਦਾ ਇਹ ਸਦਨ ਵੀ ਤੇ ਸਰਕਾਰ ਵੀ ਆਦਰ ਕਰਦੀ ਹੈ ਤੇ ਕਰਦੀ ਰਹੇਗੀ। ਇਸ ਲਈ ਸਰਕਾਰ ਦੇ ਸੀਨੀਅਰ ਮੰਤਰੀ ਲਗਾਤਾਰ ਉਨ੍ਹਾਂ ਨਾਲ ਵਾਰਤਾ ਕਰਦੇ ਰਹੇ। ਚਰਚਾ ਦੇ ਦੌਰਾਨ ਖਦਸ਼ਿਆਂ ਨੂੰ ਲੱਭਣ ਦਾ ਯਤਨ ਕੀਤਾ। ਅਸੀਂ ਮੰਨਦੇ ਹਾਂ ਕਿ ਜੇਕਰ ਕੋਈ ਕਮੀ ਹੈ ਤੇ ਸੱਚ 'ਚ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਬਦਲਾਅ ਕਰਨ 'ਚ ਕੁਝ ਨਹੀਂ ਜਾਂਦਾ। ਇਹ ਦੇਸ਼ ਦੇਸ਼ਵਾਸੀਆਂ ਲਈ ਹੈ। ਪਰ ਅਸੀਂ ਅਜੇ ਵੀ ਇੰਤਜ਼ਾਰ 'ਚ ਹਾਂ ਤੇ ਦੱਸਦੇ ਹਾਂ ਕਿ ਇਸ 'ਚ ਬਦਲਾਅ ਦੀ ਕੋਈ ਲੋੜ ਨਹੀਂ।